ਝਨਾਂ ਦੀ ਰਾਤ: ਦੀਰਘ ਅਧਿਐਨ

Image description

ਹਥਲਾ ਕੋਰਸ ਕਾਵਿ-ਪੁਸਤਕ ਝਨਾਂ ਦੀ ਰਾਤ ਦੇ ਦੀਰਘ ਅਧਿਐਨ ਦਾ ਜਤਨ ਹੈ। ਇਸ ਕੋਰਸ ਵਿੱਚ ਝਨਾਂ ਦੀ ਰਾਤ ਵਿੱਚੋਂ ਚੋਣਵੀਆਂ ਕਵਿਤਾਵਾਂ ਪੜ੍ਹੀਆਂ ਜਾਣਗੀਆਂ ਅਤੇ, ਪੜ੍ਹਨ ਦੇ ਨਾਲ਼-ਨਾਲ਼, ਉਹਨਾਂ ਕਵਿਤਾਵਾਂ ਵਿੱਚ ਨਮੂਦਾਰ ਹੋਏ ਅਨੁਭਵਾਂ ਬਾਰੇ ਵਿਚਾਰ ਕੀਤੀ ਜਾਵੇਗੀ।  ਮਹਾਂਕਵੀ ਹਰਿੰਦਰ ਸਿੰਘ ਮਹਿਬੂਬ ਦੀ ਝਨਾਂ ਦੀ ਰਾਤ ਸੱਤ ਕਾਵਿ-ਪੁਸਤਕਾਂ ਦਾ ਸੰਗ੍ਰਹਿ ਹੈ। ਪਰ ਇਹਨਾਂ ਸੱਤੇ ਕਿਤਾਬਾਂ ਵਿੱਚ ਅਨੁਭਵ ਦੀ ਅਜਿਹੀ ਸਾਂਝ ਹੈ ਕਿ ਝਨਾਂ ਦੀ ਰਾਤ ਆਪਣੇ-ਆਪ ਵਿੱਚ ਪੂਰੀ ਕਿਤਾਬ ਹੈ। ਝਨਾਂ ਦੀ ਰਾਤ ਨੂੰ ਪੜ੍ਹਨਾ ਆਪਣੇ-ਆਪ ਵਿੱਚ ਸਿੱਖਣ ਦਾ ਅਮਲ ਹੈ। ਇਸ ਨੂੰ ਪੜ੍ਹਨ ਲਈ ਬੋਲੀ 'ਤੇ ਮੁਹਾਰਤ, ਸਿੱਖਾਂ ਦੇ ਇਤਿਹਾਸਿਕ ਅਨੁਭਵ ਨਾਲ਼ ਬੌਧਿਕ ਅਤੇ ਭਾਵਨਾਤਮਕ ਸਾਂਝ, ਸਾਮੀ ਅਤੇ ਹਿੰਦੂ ਮਿੱਥਾਂ ਦੀ ਜਾਣਕਾਰੀ, ਪੰਜਾਬ ਦੀ ਲੋਕਧਾਰਾ ਨਾਲ਼ ਨੇੜਤਾ, ਪੰਜਾਬ ਦੇ ਵੱਖ-ਵੱਖ ਇਲਾਕਿਆਂ, ਖ਼ਾਸ ਤੌਰ 'ਤੇ ਸਾਂਦਲ ਬਾਰ ਅਤੇ ਮਾਲਵੇ, ਦੀ ਭੂਗੋਲਿਕ ਜਾਣਕਾਰੀ, ਸੂਫ਼ੀ ਕਾਵਿ ਤੇ ਕਿੱਸਾ ਕਾਵਿ, ਅਤੇ ਪੰਜਾਬ ਦੀਆਂ ਧਾਰਮਿਕ ਅਤੇ ਰੂਹਾਨੀ ਪਰੰਪਰਾਵਾਂ ਦੀ ਬੁਨਿਆਦੀ ਸਮਝ ਹੋਣੀ ਚਾਹੀਦੀ ਹੈ।  

ਝਨਾਂ ਦੀ ਰਾਤ ਆਧੁਨਕਿਵਾਦੀ ਫ਼ਲਸਫ਼ੇ ਦੇ ਸੌੜੇ ਦਾਇਰਿਆਂ ਤੋਂ ਪਾਰ ਦੀਆਂ ਪਰਵਾਜ਼ਾਂ ਨਾਲ਼ ਭਰਪੂਰ ਹੈ। ਇਹ ਕਾਵਿ-ਉਡਾਣਾਂ ਮਨੁੱਖੀ ਆਪੇ, ਸੰਜੋਗ-ਵਿਜੋਗ, ਨੇਂਹਵਾਦ, ਹਿੰਸਾ, ਅਤੇ ਸਦਮਿਆਂ ਬਾਰੇ ਅਹਿਸਾਸ ਸਾਂਝੇ ਕਰਦਿਆਂ ਬਹੁਤ ਵਾਰ ਯੌਰਪ ਦੇ ਕੌਂਟੀਨੈਂਟਲ ਫ਼ਲਸਫ਼ੇ ਨਾਲ਼ ਪਸਾਰ ਸਾਂਝੇ ਕਰਦੀਆਂ ਹਨ। ਇਸ ਲਈ ਇਸ ਕਿਤਾਬ ਨੂੰ ਪੜ੍ਹਦਿਆਂ ਕੌਂਟੀਨੈਂਟਲ ਫ਼ਿਲਾਸਫ਼ਰਾਂ ਦੇ ਹਵਾਲੇ ਨਾਲ਼ ਵੀ ਵਿਚਾਰ ਕੀਤੀ ਜਾਵੇਗੀ। ਇਸ ਦੇ ਨਾਲ਼ ਹੀ ਕਵਿਤਾ ਦੇ ਅਨੁਭਵਾਂ ਦੀ ਫ਼ਲਸਫ਼ੇ ਨਾਲ਼ ਸਾਂਝ ਤੇ ਵੀ ਵਿਚਾਰ ਕੀਤੀ ਜਾਵੇਗੀ। ਪੱਛਮੀ ਫ਼ਲਸਫ਼ੇ ਦੇ ਨਾਲ਼-ਨਾਲ਼ ਹਿੰਦੂ, ਬੋਧੀ, ਇਸਲਾਮੀ, ਅਤੇ ਸੂਫ਼ੀ ਫ਼ਲਸਫ਼ੇ ਵੀ ਚਿੰਤਨ-ਮੰਥਨ ਦਾ ਹਿੱਸਾ ਬਣਨਗੇ।
ਇਹ ਕੋਰਸ ਪੰਜਾਬੀ ਵਿੱਚ ਹੋਵੇਗਾ ਪਰ ਇਸ ਲਈ ਨਿਰਧਾਰਤ ਪੜ੍ਹਨ ਵਾਲ਼ੀ ਸਮੱਗਰੀ ਵਿੱਚੋਂ ਕੁਝ ਅੰਗਰੇਜ਼ੀ ਵਿੱਚ ਵੀ ਹੋਵੇਗੀ। ਕੋਰਸ ੧੩ ਹਫ਼ਤਿਆਂ ਦਾ ਹੋਵੇਗਾ ਅਤੇ ਹਰ ਹਫ਼ਤੇ ੩ ਘੰਟੇ ਦੀ ਇੱਕ ਜਮਾਤ ਹੋਵੇਗੀ।

੧. ਹਰਿੰਦਰ ਸਿੰਘ ਮਹਿਬੂਬ: ਜੀਵਨੀ, ਫ਼ਲਸਫ਼ਾ, ਅਤੇ ਕਾਵਿ ਅਨੁਭਵ
੨. ਕਵਿਤਾ ਦੇ ਦੂਰ ਦਿਸਹੱਦੇ: ਝਨਾਂ ਦੀ ਰਾਤ ਦੀ ਭੂਮਿਕਾ
੩. ਝਨਾਂ ਦੀ ਰਾਤ: ਜਾਣ-ਪਛਾਣ
੪. ਵਣ-ਵੈਰਾਗ
੫. ਰੁੱਤਾਂ ਦੇ ਭੇਦ ਭਰੇ ਖ਼ਤ
੬. ਪਿਆਰੇ ਦਾ ਦੇਸ
੭. ਆਖ਼ਰੀ ਸ਼ਾਮ
੮. ਝਨਾਂ ਦੀ ਰਾਤ
੯. ਕੁਰਲਾਉਂਦੇ ਕਾਫ਼ਲੇ
੧੦. ਸ਼ਹੀਦ ਦੀ ਅਰਦਾਸ
੧੧. ਝਨਾਂ ਦੀ ਰਾਤ ਦਾ ਸਮੁੱਚਾ ਕਾਵਿ ਪਸਾਰ
੧੨. ਝਨਾਂ ਦੀ ਰਾਤ ਦਾ ਜਗਤ ਕਲਸਿਕੀ ਰਚਨਾਵਾਂ ਵਿੱਚ ਸਥਾਨ
੧੩. ਯਾਦ, ਸਦਮਾ, ਅਤੇ ਕਵਿਤਾ  

 


Jhanan Di Raat: An Extensive Study

The current course is an effort to engage in a serious reading of Jhanan Di Raat (The Night of Chenab). In this course, we’ll read selected poems from Jhanan Di Raat, and discuss the poetical experiences manifested in the poems. Harinder Singh Mahboob’s Jhanan Di Raat is a collection of seven books. However, the seven books relate such a stream of experience that makes Jhanan Di Raat a single book. Reading this book is a learning process in itself. The reading requires expertise in language, intellectual and affective relation with the Sikh historical experience, familiarity with Abrahamic and Hindu myths, proximity with Punjabi folklore, cognizance of the geographies of different areas, Sandal Bar and Malwa in particular, of Punjab, and a basic awareness about Punjab’s spiritual and religious traditions.  
Jhanan Di Raat is full of imaginative flights beyond the narrow circles of the modernist schools of thought. While sharing feelings about human Self, union-separation, violence, nihilism, and traumas these flights, at times, share spaces with European Continental philosophy. Hence, while reading this book, the discussions will refer to some continental philosophers as well. Simultaneously, there will be considerations about how such poetic experiences relate to Western as well as Easter philosophies (Hindu, Buddhist, Islamic, and Sufi). 
The lectures will be in Punjabi but some of the reading material will be in English. It will be a thirteen-week course with three-hour weekly sessions.

1.     Harinder Singh Mahboob: Life, Philosophy, and Poetical Experience
2.     Distant Horizons of Poetry: The “Introduction” to Jhanan Di Raat
3.     Jhanan Di Raat: An Introduction
4.     Van-Vairag (Woods-Pining)
5.     Ruttan de Bhed Bhare Khat (Mysterious Letters of the Seasons)
6.     Piare da Des (Country of the Beloved)
7.     Aakhri Sham (The Final Evening)
8.     Jhanan Di Raat (The Night of Chenab)
10.  Shahid Di Ardas (The Prayer of the Martyr)
11.  The entire Poetical World of Jhanan Di Raat 
12.  Place of Jhanan Di Raat among the world classics
13.  Memory, Trauma, and Poetry

spring 2024

Start Date: Mon January 15 2024

Time: Monday 6PM - 9PM PST

Image description

Lecturer: Prabhsharandeep Singh

Prabhsharandeep Singh is a Sikh scholar whose research involves areas such Sikh Studies, Study of Religions, Religious Experience, Religion and Literature, Religion and Violence, Postcolonial Theory, Intellectual History, and Continental Philosophy. He has Masters in English (Punjabi University), Masters in Study of Religions (SOAS, University of London), DPhil cand. (University of Oxford). He writes poetry in Punjabi and English. He has recently published a collection of Punjabi poetry titled Des Nikala that has poems on the themes such as exile, memory, trauma, time, and language.

Land Acknowledgment

We acknowledge and respect the traditional, ancestral, and unceded territories of the Coast Salish Peoples, including the xʷməθkʷəy̓əm (Musqueam), Sḵwx̱wú7mesh (Squamish), and Sel̓íl̓witulh (Tsleil-Waututh) Nations, on which the Vancouver Institute of Interdisciplinary Studies operates. We honour and recognize these nations as the true stewards of this land and are grateful to have the opportunity to work, study, and learn on this territory.