Welcome to the

Global Institute for Interdisciplinary Studies

Upcoming Courses

Image description

INDS 387: ਖ਼ਾਲਿਸਤਾਨ ਦੀ ਲਹਿਰ: ਇਤਿਹਾਸ, ਰਾਜਨੀਤੀ, ਸਭਿਆਚਾਰ (੧੯੮੪-੯੫)

Lecturer: Prabhsharandeep Singh

spring 2026

Start Date: Thu 26 Feb 2026

Time: Thursday 5 PM - 8 PM

ਖ਼ਾਲਿਸਤਾਨ ਦੀ ਲਹਿਰ ਵੀਹਵੀਂ ਸਦੀ ਦੌਰਾਨ ਸਿੱਖਾਂ ਵਿੱਚ ਸਭ ਤੋਂ ਵੱਡਾ ਉਭਾਰ ਰਹੀ ਹੈ। ਇਹ ਜਮਹੂਰੀ ਮੋਰਚੇ ਵਜੋਂ ਸ਼ੁਰੂ ਹੋ ਕੇ ਛੇਤੀ ਹੀ ਹਥਿਆਰਬੰਦ ਬਗ਼ਾਵਤ ਵਿੱਚ ਬਦਲ ਗਈ। ਇਹ ਲਹਿਰ ਦਾ ਬਹੁਤ ਤੇਜ਼ੀ ਨਾਲ਼ ਬਹੁਤ ਵੱਡੇ ਪੱਧਰ ’ਤੇ ਫ਼ੈਲਾਅ ਹੋਇਆ। ਇਸ ਲਹਿਰ ਦੌਰਾਨ ਸਿੱਖਾਂ ਉੱਤੇ ਅੰਨ੍ਹੀ ਹਿੰਸਾ ਹੋਈ ਜਿਸ ਦੇ ਜੁਆਬ ਵਿੱਚ ਸਿੱਖਾਂ ਵੱਲੋਂ ਮੋੜਵੀਂ ਹਿੰਸਾ ਵੀ ਸਾਹਮਣੇ ਆਈ। ਇਸ ਨੇ ਸਿੱਖ ਨੌਜੁਆਨਾਂ ਦੇ ਵਡੇਰੇ ਹਿੱਸਿਆਂ ਨੂੰ ਤੁਰੰਤ ਹੀ ਆਪਣੇ ਵੱਲ ਖਿੱਚ ਲਿਆ। ਇਸ ਖਿੱਚ ਦਾ ਅਰਥ ਸੀ ਕਿ ਦਹਾਕਿਆਂ ਤੋਂ ਪੰਜਾਬ ਦੀ ਧਰਤੀ ‘ਤੇ ਸਥਾਪਿਤ ਹੋਏ ਆਧੁਨਿਕਵਾਦੀ, ਮਾਰਕਸਵਾਦੀ, ਅਤੇ ਸੈਕੂਲਰ-ਰਾਸ਼ਟਰਵਾਦੀ ਬਿਰਤਾਂਤ ਆਪਣਾ ਪ੍ਰਭਾਵ ਗੁਆ ਚੁੱਕੇ ਸਨ। ਪੰਜਾਬ ਦੀ ਧਰਤੀ ‘ਤੇ ਸਿੱਖੀ ਦੇ ਰੂਪ ਵਿੱਚ ਧਰਮ ਦੀ ਵਾਪਸੀ ਹੋਈ। ਖ਼ਾਲਿਸਤਾਨ ਦੀ ਲਹਿਰ ਵਿੱਚ ਸ਼ਾਮਲ ਹੋਣ ਵਾਲ਼ੇ ਸਿੱਖ ਨੌਜੁਆਨ ਇਸ ਰਾਹੀਂ ਆਪਣੀ ਸਿੱਖੀ ਨਾਲ਼ ਪ੍ਰਤੀਬੱਧਤਾ ਦਾ ਪ੍ਰਗਟਾਵਾ ਕਰ ਰਹੇ ਸਨ। ਲਹਿਰ ਨਾਲ਼ ਸਬੰਧਿਤ ਨੌਜੁਆਨਾਂ ਦੇ ਆਪਣੀ ਹੋਂਦ, ਰਾਜਨੀਤੀ, ਅਤੇ ਸਭਿਆਚਾਰ ਬਾਰੇ ਸਰੋਕਾਰਾਂ ਨੂੰ ਸਮਝਣ ਦੀ ਲੋੜ ਹੈ। ਇਸ ਲਹਿਰ ਦੇ ਇਤਿਹਾਸ ਨੂੰ ਗਹੁ ਨਾਲ਼ ਵਾਚਣ ਦੀ ਲੋੜ ਹੈ। ਇਹ ਸਮਝਣ ਦੀ ਲੋੜ ਹੈ ਕਿ ਇਸ ਇਤਿਹਾਸ ਰਾਹੀਂ ਕੀ ਕੁਝ ਪ੍ਰਗਟ ਹੋਇਆ। ਇਹ ੧੩ ਹਫ਼ਤਿਆਂ ਦਾ ਕੋਰਸ ਹੈ ਜਿਸ ਵਿੱਚ ਹਰ ਬੈਠਕ ੩ ਘੰਟੇ ਦੀ ਹੋਵੇਗੀ। ਇਸ ਕੋਰਸ ਰਾਹੀਂ ਖ਼ਾਲਿਸਤਾਨ ਦੀ ਲਹਿਰ ਦੇ ਇਤਿਹਾਸ ਦੀ ਵਿਸਥਾਰਿਤ ਜਾਣਕਾਰੀ ਸਾਂਝੀ ਕਰਾਂਗੇ ਅਤੇ ਲਹਿਰ ਨਾਲ਼ ਜੁੜੇ ਬੁਨਿਆਦੀ ਸੁਆਲਾਂ ਨੂੰ ਮੁਖ਼ਾਤਿਬ ਹੋਵਾਂਗੇ। ਕੋਰਸ ਪੰਜਾਬੀ ਵਿੱਚ ਪੜ੍ਹਾਇਆ ਜਾਵੇਗਾ। ਪੜ੍ਹਨ ਵਾਲ਼ੀ ਸਮੱਗਰੀ ਪੰਜਾਬੀ ਅਤੇ ਅੰਗਰੇਜ਼ੀ ਦੋਹਾਂ ਬੋਲੀਆਂ ਵਿੱਚ ਹੋਵੇਗੀ।
Image description

INDS 386: ਖ਼ਾਲਿਸਤਾਨ ਦੀ ਲਹਿਰ: ਇਤਿਹਾਸ, ਰਾਜਨੀਤੀ, ਸਭਿਆਚਾਰ (੧੯੭੮-੮੪)

Lecturer: Prabhsharandeep Singh

Prerecorded

This course is prerecorded. When you enrol you will gain access to the recorded lectures.

੧.    ਧਰਮ ਅਤੇ ਸੈਕੂਲਰ ਜਨਤਕ ਪਸਾਰ ਦੀ ਘਾੜਤ (੧੯੪੭-੭੮)
ਸੰਵਿਧਾਨ ਘਾੜਨੀ ਸਭਾ
ਪੰਜਾਬੀ ਸੂਬਾ
ਸਿੱਖ ਹੋਮਲੈਂਡ
ਆਨੰਦਪੁਰ ਸਾਹਿਬ ਮਤਾ
ਐਮਰਜੈਂਸੀ
ਨਿਰੰਕਾਰੀ ਹਿੰਸਾ
੨.    ਹਿੰਸਾ ਅਤੇ ਧਰਮ ਬਨਾਮ ਕਾਲ਼ ਅਤੇ ਬੋਲੀ
ਬਿਰਤਾਂਤਿਕ ਤੋਂ ਸਰੀਰਿਕ ਹਿੰਸਾ
ਭਜਨ ਲਾਲ ਅਤੇ ਹਰਿਆਣੇ ਦੀ ਸਿੱਖ-ਵਿਰੋਧੀ ਹਿੰਸਾ
ਪੰਜਾਬ ਵਿੱਚ ਸਿੱਖ ਵਿਰੋਧੀ ਹਿੰਸਾ
ਸਾਮਰਾਜ ਦਾ ਸਮਾਂ ਅਤੇ ਹਾਸ਼ੀਏ ‘ਤੇ ਧੱਕੇ ਲੋਕਾਂ ਦੀ ਬੋਲੀ
੩.    ਧਰਮ, ਲੋਕਤੰਤਰ, ਅਤੇ ਜਨਤਕ ਲਾਮਬੰਦੀ
ਕਪੂਰੀ ਦਾ ਮੋਰਚਾ
ਧਰਮ ਯੁੱਧ ਮੋਰਚਾ
ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ੇ
੪.    ਲੋਕਤੰਤਰ ਅਤੇ ਇਸ ਦੀਆਂ ਸੀਮਾਵਾਂ: ਹਥਿਆਰਬੰਦ ਸਿੱਖ ਸੰਘਰਸ਼
ਦਮਦਮੀ ਟਕਸਾਲ
ਸਿੱਖ ਸਟੂਡੈਂਟਸ ਫ਼ੈਡਰੇਸ਼ਨ
ਬੱਬਰ ਖ਼ਾਲਸਾ
੫.    ੧੯੮੪: ਹਿੰਦੁਸਤਾਨੀ ਫ਼ੌਜੀ ਹਮਲਾ
ਸਿੱਖ ਗੁਰਦੁਆਰਾ ਸਾਹਿਬਾਨ ‘ਤੇ ਹਮਲਾ
ਨਸਲਕੁਸ਼ੀ ਦਾ ਦੌਰ (ਆਪਰੇਸ਼ਨ ਵੁੱਡਰੋਜ਼)

Image description

ਕਵਿਤਾ ਕਿਵੇਂ ਲਿਖੀਏ

Lecturer: Prabhsharandeep Singh

Prerecorded

This course is prerecorded. When you enrol you will gain access to the recorded lectures.

ਕਵਿਤਾ ਆਪੇ ਅੰਦਰਲੀ ਸੰਗੀਤਾਮਿਕਤਾ ਨੂੰ ਸ਼ਬਦਾਂ ਰਾਹੀਂ ਪ੍ਰਗਟ ਕਰਦੀ ਹੈ। ਇਸ ਲਈ, ਛੰਦ ਅਤੇ ਅਲੰਕਾਰ ਕਵਿਤਾ ਦਾ ਅਨਿੱਖੜਵਾਂ ਅੰਗ ਹਨ। ਇਸ ਕੋਰਸ ਵਿੱਚ ਬੋਲੀ ਦੇ ਨਾਲ਼-ਨਾਲ਼ ਛੰਦ-ਪ੍ਰਬੰਧ ’ਤੇ ਮੁਹਾਰਤ ਬਣਾਉਣ ਲਈ ਪਿੰਗਲ਼ ਅਤੇ ਅਰੂਜ਼ ਵੀ ਸਿਖਾਏ ਜਾਣਗੇ।ਬੋਲੀ ਅਤੇ ਛੰਦ-ਪ੍ਰਬੰਧ ’ਤੇ ਮੁਹਾਰਤ ਹਾਸਲ ਕਰਨ ਤੋਂ ਬਾਅਦ ਅਗਲਾ ਸੁਆਲ ਹੈ ਕਿ ਕਵੀ ਨੇ ਕਵਿਤਾ ਰਾਹੀਂ ਕੀ ਕਹਿਣਾ ਹੈ ’ਤੇ ਕਿਵੇਂ ਕਹਿਣਾ ਹੈ। ਭਾਵੇਂ ਕਿ ਵਿਸ਼ੇ ਆਦਿਕ ਦੀ ਚੋਣ ਕਵੀ ਦੀ ਆਪਣੀ ਹੁੰਦੀ ਹੈ ਪਰ ਬਹੁਤ ਵਾਰੀ ਜ਼ਮਾਨੇ ਦੇ ਰੁਝਾਨ ਕਵੀਆਂ ਸਿਰ ਵਿਸ਼ੇ ਮੜ੍ਹ ਦਿੰਦੇ ਹਨ। ਕਵਿਤਾ ਦੇ ਵਿਸ਼ੇ ਅਖ਼ਬਾਰੀ ਖ਼ਬਰਾਂ, ਸਿਆਸੀ ਬਿਆਨਾਂ, ਫ਼ਲਸਫ਼ਾਨਾ ਟਿੱਪਣੀਆਂ, ਅਤੇ ਨੈਤਿਕ ਨਸੀਹਤਾਂ ਆਦਿ ਤੋਂ ਵੱਖਰੇ ਹੋਣ ਤਾਂ ਕਵਿਤਾ ਦੀ ਆਜ਼ਾਦ ਹਸਤੀ ਦੇ ਖਿੜਨ ਦੀ ਜ਼ਿਆਦਾ ਸੰਭਾਵਨਾ ਹੈ। ਇਸ ਕੋਰਸ ਵਿੱਚ ਕਵਿਤਾ ਦੇ ਵਿਸ਼ਿਆਂ ਦੀ ਚੋਣ ਅਤੇ ਉਹਨਾਂ ਦੇ ਨਿਭਾਅ ਬਾਰੇ ਸੰਵਾਦ ਰਚਾਇਆ ਜਾਵੇਗਾ। 
ਕੋਰਸ 13 ਹਫ਼ਤੇ ਦਾ ਹੋਵੇਗਾ ਅਤੇ ਹਰ ਜਮਾਤ 3 ਘੰਟੇ ਦੀ ਹੋਵੇਗੀ। ਹਰ ਜਮਾਤ ਦੇ ਪਹਿਲੇ ਹਿੱਸੇ ਦੌਰਾਨ ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਅਤੇ ਦੂਜੇ ਹਿੱਸੇ ਦੌਰਾਨ ਕਵੀਆਂ ਤੋਂ ਕਵਿਤਾਵਾਂ ਲਿਖਵਾਈਆਂ ਜਾਣਗੀਆਂ ਜਿਨ੍ਹਾਂ ਬਾਰੇ ਵਿਦਿਆਰਥੀਆਂ ਨਾਲ਼ ਆਲੋਚਨਾਤਮਿਕ ਰਾਇ ਸਾਂਝੀ ਕੀਤੀ ਜਾਵੇਗੀ। 

Image description

ਸਹਿਜੇ ਰਚਿਓ ਖ਼ਾਲਸਾ: ਦੀਰਘ ਅਧਿਐਨ ੧

Lecturer: Prabhsharandeep Singh

Prerecorded

This course is prerecorded. When you enrol you will gain access to the recorded lectures.

ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੀ ਸਹਿਜੇ ਰਚਿਓ ਖ਼ਾਲਸਾ ਸਿੱਖ ਫ਼ਲਸਫ਼ੇ ਦੀ ਕਿਤਾਬ ਹੈ। ਇਹ ਪੰਜਾਬੀ ਵਿੱਚ ਕਿਸੇ ਸਿੱਖ ਵਿਦਵਾਨ ਵੱਲੋਂ ਆਧੁਨਿਕ ਮੁਹਾਵਰੇ ਵਿੱਚ ਲਿਖੀ ਗਈ ਫ਼ਲਸਫ਼ੇ ਦੀ ਪਹਿਲੀ ਕਿਤਾਬ ਹੈ। ਮਹਿਬੂਬ ਸਾਹਿਬ ਨੇ ਇਸ ਕਿਤਾਬ ਵਿੱਚ ਵਿਸ਼ਵ ਧਰਮਾਂ ਅਤੇ ਵਿਸ਼ਵ ਫ਼ਲਸਫ਼ੇ ਨਾਲ਼ ਸੰਵਾਦ ਦੇ ਅਮਲ ਵਿੱਚੋਂ ਇਤਿਹਾਸਿਕ ਅਮਲ ਦੇ ਸੰਦਰਭ ਵਿੱਚ ਸਿੱਖੀ ਦੀ ਵਿਆਖਿਆ ਕਰਨ ਦਾ ਉਪਰਾਲਾ ਕੀਤਾ ਹੈ। 

ਸਿੱਖ ਵਿਦਿਆਰਥੀਆਂ ਅਤੇ ਵਿਚਾਰਵਾਨਾਂ ਲਈ ਇਸ ਕਿਤਾਬ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸ ਦੀ ਮੁੱਖ ਵਜ੍ਹਾ ਹੈ ਕਿ ਇਹ ਕਿਤਾਬ ਪੱਛਮੀ ਅਤੇ ਪੂਰਬੀ ਫ਼ਲਸਫ਼ਿਆਂ ਦੇ ਬਰਾਬਰ ਸਿੱਖ ਫ਼ਲਸਫ਼ੇ ਦਾ ਆਪਣਾ ਪਸਾਰ ਸਿਰਜਦੀ ਹੈ। ਅਜਿਹਾ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਫ਼ਲਸਫ਼ੇ ਨਾਲ਼ ਸੰਵਾਦ ਵਿੱਚ ਆਉਣਾ ਨਿੱਜੀ ਚੋਣ ਦਾ ਸੁਆਲ ਨਹੀਂ ਹੈ। ਧਰਮ, ਸਾਹਿਤ, ਇਤਿਹਾਸ, ਰਾਜਨੀਤੀ ਵਿਗਿਆਨ, ਜਾਂ ਅਰਥਸ਼ਾਸਤਰ ਆਦਿ ਕਿਸੇ ਵੀ ਵਿਸ਼ੇ ਦੇ ਸਰੂਪ ਅਤੇ ਅਧਿਐਨ ਪਿੱਛੇ ਕੋਈ ਨਾ ਕੋਈ ਫ਼ਲਸਫ਼ਾ ਕਾਰਜਸ਼ੀਲ ਹੁੰਦਾ ਹੈ। ਜਦੋਂ ਫ਼ਲਸਫ਼ਾ ਜੀਵਨ ਦੀ ਹਰ ਇੱਕ ਇਕਾਈ ਨੂੰ ਪਰਿਭਾਸ਼ਿਤ ਕਰ ਕੇ ਕਿਸੇ ਨਾ ਕਿਸੇ ਸਾਂਚੇ ਵਿੱਚ ਢਾਲ਼ ਰਿਹਾ ਹੈ ਤਾਂ ਇਸ ਤੋਂ ਪਾਸਾ ਵੱਟ ਕੇ ਗੁਜ਼ਾਰਾ ਕਰਨਾ ਸੰਭਵ ਨਹੀਂ। ਸਥਾਪਿਤ ਫ਼ਲਸਫ਼ਾਨਾ ਲੀਹਾਂ ਦੇ ਬਰਾਬਰ ਆਪਣਾ ਰਾਹ ਬਣਾਉਣਾ ਹੀ ਹੱਲ ਹੈ। ਮਹਿਬੂਬ ਸਾਹਿਬ ਨੇ ਸਹਿਜੇ ਰਚਿਓ ਖ਼ਾਲਸਾ ਦੇ ਰੂਪ ਵਿੱਚ ਇਹ ਟੀਚਾ ਬੜੇ ਵਿਲੱਖਣ ਅਤੇ ਪ੍ਰਬੀਨ ਅੰਦਾਜ਼ ਵਿੱਚ ਸਰ ਕੀਤਾ ਹੈ।  ਮਹਿਬੂਬ ਸਾਹਿਬ ਪੱਛਮੀ ਫ਼ਲਸਫ਼ੇ ਦੇ ਬਰਾਬਰ ਆਪਣਾ ਨਿਆਰਾ ਫ਼ਲਸਫ਼ਾਨਾ ਪਸਾਰ ਸਿਰਜਣ ਵਿੱਚ ਕਾਮਯਾਬ ਹੋਏ ਹਨ। ਇਸ ਸਫਲਤਾ ਪਿੱਛੇ ਉਹਨਾਂ ਦੇ ਕਵੀ ਹੋਣ ਦੀ ਵੀ ਵੱਡੀ ਭੂਮਿਕਾ ਹੈ।
ਹੱਥਲਾ ਕੋਰਸ ਸਹਿਜੇ ਰਚਿਓ ਖ਼ਾਲਸਾ ਬਾਰੇ ਪਹਿਲਾ ਕੋਰਸ ਹੈ; ਸਹਿਜੇ ਰਚਿਓ ਖ਼ਾਲਸਾ ਵੱਡ-ਆਕਾਰੀ ਅਤੇ ਬਹੁਪਸਾਰੀ ਕਿਤਾਬ ਹੈ ਜਿਸ ਨਾਲ਼ ਇੱਕ ਕੋਰਸ ਵਿੱਚ ਨਿਆਂ ਨਹੀਂ ਕੀਤਾ ਜਾ ਸਕਦਾ। ਇਸ ਕੋਰਸ ਰਾਹੀਂ ਸਹਿਜੇ ਰਚਿਓ ਖ਼ਾਲਸਾ ਦੇ ਫ਼ਲਸਫ਼ਾਨਾ ਅਤੇ ਇਤਿਹਾਸਿਕ ਦ੍ਰਿਸ਼ਟੀਕੋਣ ਦਾ ਆਲੋਚਨਾਤਮਕ ਵਿਸ਼ਲੇਸ਼ਣ ਕੀਤਾ ਜਾਵੇਗਾ। ਇਸ ਵਿਸ਼ਲੇਸ਼ਣ ਦੌਰਾਨ ਹਿੰਦੂ ਬੋਧੀ, ਅਤੇ ਇਸਲਾਮੀ ਫ਼ਲਸਫ਼ਿਆਂ ਦੇ ਨਾਲ਼-ਨਾਲ਼ ਪੱਛਮੀ ਫ਼ਿਲਾਸਫ਼ਰਾਂ 'ਤੇ ਵੀ ਵਿਚਾਰ ਕੀਤੀ ਜਾਵੇਗੀ। ਕਾਂਤ, ਹੇਗਲ, ਮਾਰਕਸ, ਅਤੇ ਨੀਤਸ਼ੇ ਆਦਿ ਜਿਹੇ ਫ਼ਿਲਾਸਫ਼ਰ ਉਹ ਹਨ ਜਿਨ੍ਹਾਂ ਨਾਲ਼ ਮਹਿਬੂਬ ਸਾਹਿਬ ਨੇ ਸਿੱਧਾ ਸੰਵਾਦ ਰਚਾਇਆ। ਪਰ ਹਾਇਡਿਗਰ, ਦੈਰੀਦਾ, ਅਤੇ ਫੂਕੋਅ ਜਿਹੇ ਫ਼ਿਲਾਸਫ਼ਰ ਅਤੇ ਹੇਡਨ ਵ੍ਹਾਈਟ ਤੇ ਕੀਥ ਜੈਂਕਿਨਜ਼ ਜਿਹੇ ਇਤਿਹਾਸ-ਚਿੰਤਕ, ਜਿਹੜੇ ਸਬੰਧਿਤ ਵਿਸ਼ਿਆਂ ਬਾਰੇ ਸਾਡੇ ਚਿੰਤਨ ਨੂੰ ਵਡੇਰੇ ਪਸਾਰ ਮੁਹੱਈਆ ਕਰਵਾਉਂਦੇ ਹਨ, ਵੀ ਵਿਚਾਰੇ ਜਾਣਗੇ। ਦੂਜੇ ਸ਼ਬਦਾਂ ਵਿੱਚ ਇਹ ਕੋਰਸ ਫ਼ਲਸਫ਼ੇ ਅਤੇ ਇਤਿਹਾਸਕਾਰੀ ਨਾਲ਼ ਗੰਭੀਰ ਚਿੰਤਨ ਰਚਾਉਣ ਦਾ ਉਪਰਾਲਾ ਹੋਵੇਗਾ ਜਿਸ ਦੀ ਜ਼ਮੀਨ ਸਹਿਜੇ ਰਚਿਓ ਖ਼ਾਲਸਾ ਦੀ ਲਿਖਤ ਹੋਵੇਗੀ।
੧੩ ਹਫ਼ਤਿਆਂ ਦਾ ਇਹ ਕੋਰਸ ਪੰਜਾਬੀ ਵਿੱਚ ਹੋਵੇਗਾ ਪਰ ਇਸ ਨਾਲ਼ ਸਬੰਧਿਤ ਕੁਝ ਪੜ੍ਹਨ ਸਮੱਗਰੀ ਅੰਗਰੇਜ਼ੀ ਵਿੱਚ ਹੋਵੇਗੀ।

Image description

ਸਿੱਖੀ ਅਤੇ ਸਨਾਤਨਵਾਦ

Lecturer: Prabhsharandeep Singh

Prerecorded

This course is prerecorded. When you enrol you will gain access to the recorded lectures.

ਅੱਜ ਹਿੰਦੂ ਸਨਾਤਨਵਾਦ ਭਖਵਾਂ ਵਿਸ਼ਾ ਹੈ। ਇਸ ਨੂੰ ਸਮਝਣ ਲਈ ਇਸ ਦੀਆਂ ਵੇਦਿਕ ਜੜ੍ਹਾਂ ਦੇ ਨਾਲ਼-ਨਾਲ਼ ਉਨ੍ਹੀਵੀਂ ਸਦੀ ਵਿੱਚ ਚੱਲੀ ਸਨਾਤਨ ਧਰਮ ਦੀ ਲਹਿਰ ਨੂੰ ਸਮਝਣਾ ਵੀ ਜ਼ਰੂਰੀ ਹੈ। ਸਨਾਤਨ ਧਰਮ ਲਹਿਰ ਦੇ ਆਰੰਭ ਬਾਰੇ ਸਹੀ ਸਮਝ ਬਣਾਉਣ ਲਈ ਬ੍ਰਹਮੋ ਸਮਾਜ, ਆਰੀਆ ਸਮਾਜ, ਥੀਓਸੋਫ਼ੀਕਲ ਸੋਸਾਇਟੀ, ਦੇਵ ਸਮਾਜ, ਸਨਾਤਨ ਧਰਮ ਸਭਾ, ਰਾਧਾਸੁਆਮੀ ਸੋਸਾਇਟੀ, ਹਿੰਦੂ ਮਹਾਂਸਭਾ, ਅਤੇ ਰਾਸ਼ਟਰੀ ਸਵੈਮਸੇਵਕ ਸੰਘ ਦੀ ਭੂਮਿਕਾ ਨੂੰ ਸਮਝਣ ਦੀ ਲੋੜ ਹੈ। ਇਹਨਾਂ ਸਾਰਿਆਂ ਬਾਰੇ ਪੁਖਤਾ ਸਮਝ ਵਿਕਸਿਤ ਕਰਨ ਲਈ ਬਸਤੀਵਾਦ, ਮਸੀਹੀਅਤ, ਅਤੇ ਬ੍ਰਾਹਮਣਵਾਦ ਦੀ ਡੂੰਘੀ ਸਮਝ ਹੋਣੀ ਜ਼ਰੂਰੀ ਹੈ। ਵੀਹਵੀਂ ਸਦੀ ਦੇ ਮਗਰਲੇ ਅੱਧ ਵਿੱਚ ਰਾਸ਼ਟਰੀ ਸਵੈਮਸੇਵਕ ਸੰਘ ਅਤੇ ਰਾਧਾਸੁਆਮੀ ਸਤਿਸੰਗ ਸਨਾਤਨਵਾਦ ਦੀਆਂ ਪ੍ਰਮੁੱਖ ਸੰਚਾਲਕ ਰਹੀਆਂ ਹਨ। ਇੱਕੀਵੀਂ ਸਦੀ ਵਿੱਚ ਨਿਹੰਗ ਸਿੰਘਾਂ ਦੇ ਨਾਂ 'ਤੇ ਸਿੱਖਾਂ ਵਿੱਚ ਨਵੇਂ ਸਿਰੇ ਤੋਂ ਸਨਾਤਨਵਾਦ ਦਾ ਪ੍ਰਚਾਰ ਸ਼ੁਰੂ ਹੋਇਆ ਹੈ। ਇਸ ਅਮਲ ਦੀ ਸ਼ੁਰੂਆਤ ਮੁੱਖ ਤੌਰ 'ਤੇ ਪੱਛਮੀ ਮੁਲਕਾਂ ਵਿੱਚੋਂ ਹੋਈ ਹੈ ਪਰ ਹੌਲ਼ੀ-ਹੌਲ਼ੀ ਇਸ ਨੇ ਪੰਜਾਬ ਵਿੱਚ ਵੀ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ।

ਹਥਲੇ ਕੋਰਸ ਵਿੱਚ ਸਨਾਤਨਵਾਦ ਦੇ ਅਕਾਦਮਿਕ ਅਧਾਰਾਂ ਨੂੰ ਸਮਝਣ ਦੇ ਨਾਲ਼-ਨਾਲ਼ ਇਸ ਦੇ ਸਿੱਖੀ ਨਾਲ਼ ਸਬੰਧਾਂ ਬਾਰੇ ਵਿਚਾਰ ਆਰੰਭੀ ਜਾਵੇਗੀ। ਇਹ ਕੋਰਸ ਸਨਾਤਨ ਧਰਮ ਲਹਿਰ ਦੇ ਉਭਾਰ ਵਿੱਚ ਬ੍ਰਾਹਮਣਵਾਦ, ਧਰਮ, ਬਸਤੀਵਾਦ, ਸਾਮਰਾਜਵਾਦ, ਅਤੇ ਮਸੀਹੀਅਤ ਦੀ ਭੂਮਿਕਾ ਬਾਰੇ ਅਕਾਦਮਿਕ ਵਿਸ਼ਲੇਸ਼ਣ ਨਾਲ਼ ਸ਼ੁਰੂ ਹੋਵੇਗਾ। ਕੋਰਸ ਦੌਰਾਨ ਬ੍ਰਹਮੋ ਸਮਾਜ, ਆਰੀਆ ਸਮਾਜ, ਥੀਓਸੋਫ਼ੀਕਲ ਸੋਸਾਇਟੀ, ਦੇਵ ਸਮਾਜ, ਸਨਾਤਨ ਧਰਮ ਸਭਾ, ਰਾਧਾਸੁਆਮੀ ਸੋਸਾਇਟੀ, ਹਿੰਦੂ ਮਹਾਂਸਭਾ, ਅਤੇ ਰਾਸ਼ਟਰੀ ਸਵੈਮਸੇਵਕ ਸੰਘ ਦੀ ਭੂਮਿਕਾ ਦੀ ਪੜਚੋਲ ਇਹਨਾਂ ਸੰਗਠਨਾਂ ਨਾਲ਼ ਸਬੰਧਿਤ ਮੂਲ ਲਿਖਤੀ ਸਰੋਤਾਂ ਦੇ ਆਧਾਰ 'ਤੇ ਕੀਤੀ ਜਾਵੇਗੀ। ਕੋਰਸ ਪੰਜਾਬੀ ਵਿੱਚ ਹੋਵੇਗਾ ਪਰ ਇਸ ਲਈ ਨਿਰਧਾਰਿਤ ਪੜ੍ਹਨ-ਸਮੱਗਰੀ ਪੰਜਾਬੀ ਦੇ ਨਾਲ਼-ਨਾਲ਼ ਅੰਗਰੇਜ਼ੀ ਵਿੱਚ ਵੀ ਹੋਵੇਗੀ।


Image description

Sikh Diaspora

Lecturer: Prabhsharandeep Singh

The emergence of the Sikh diaspora during the early twentieth-century was primarily a result of the displacement within the homeland after the British colonized Punjab in 1849. The traumas of colonization were paramount in emergence of the predominantly Sikh Ghadar movement in the newly emerging Sikh diaspora on the Pacific coast. Many of the Ghadarites returned home to organize a revolution against the British colonizers. The psychic displacement, however, was a place of no return.

Since its inception during the late nineteenth-century, the Sikh diaspora has been through many phases. The Sikh diaspora have explored a variety of ways to subsist through abject recurrences of their past traumas. Until 1984, the traumas continued to vindicate the hegemony of the host countries by making the majority of the Sikh communities to yield to cultural maneuvers of the ruling majority. The 1984 Indian army attacks on Sri Darbar Sahib, Amritsar and several other Sikh gurdwaras shattered the trauma-ridden Sikh memories.

The current course will explore the themes surrounding the Sikh experiences with cultural hegemony and religious praxis. The discursive categories we know as religion and culture generally come in conflict with the lived experiences of the newer generations of the Sikhs who have been born and raised in the diaspora. The course will engage in discussion about what religion and culture mean for the younger generations in the diaspora. What is their connection with Punjab, Punjabi, and Punjabiness? What does the idea of homeland mean for the diaspora Sikhs? The course will explore these questions and related themes such as culture, imperialism, diaspora, displacement, hegemony, and the return of religion etc.

Image description

Understanding Hindutva

Lecturer: Prabhsharandeep Singh

Prerecorded

This course is prerecorded. When you enrol you will gain access to the recorded lectures.

The emergence of Hindutva as a political force with the rise of the Narendra Modi-led Bhartiya Janata Party to power has legitimized communal and systemic violence in a regressive manner. How is the violence connected to the idea of Hindutva? What are the discursive foundations of this violence?

Understanding Hindutva course critically examines the colonial and pre-colonial roots of Hindutva. The course investigates how the Hindu elites reimagined the pre-colonial ideas of Hindu religiosity during the colonial period. The objective is to explore the role religion and secularism played in the inception and progression of Hindutva. Although religion and secularism are Western ideas concomitant with colonial modernity, their translation in the Hindu context was not an unfiltered process. The course analyses the role of the Vedic and Vedantic discursive foundations and the cultural currency of the idea of Dharma with close readings of some key Hindu texts such as Dharma-sutras, Dharmaśāstras, and Bhagavad Gita. The course will be divided into three sections: (1) The Hindu Revivalist Movements; (2) Indian National Congress; and (3) Sangh Parivar.

Through analyses of primary historical and philosophical sources, the course explores important themes such as translation, hybridity, and the emergence of the postcolonial subject. The course examines the question of space in the context of the emergence of diverse South Asian ethnicities into a Hindu community and the idea of place in the transformation of the South Asian sub-continent into the Indian nation-state.

  • What is the source of the Hindu nationalist violence: the Hindu mythology or colonial modernity? 
  • How did modernity legitimize the cultural hierarchies during the Hindu revivalist movements?
  • Hindu religious living and the cultural roots of nationalism
  • Secularism as a space for Hindu religious nationalism
  • Gandhi’s non-violence as the ground for violent extremism
  • The Constitution of India: A fusion of Dharma and the modern laws
  • The temple politics and history of revenge in South Asia
  • Hindutva and the future of the South Asian sub-continent

View all courses on offer at Global Institute

Testimonials

Religion and Culture: The Sikh Experience

Prabhsharandeep Singh

"I liked the interective way of teaching which can not be seen in the universities."
Sukhman Kaur, 29 Oct 2023
"It was a great journey being a student of Paaji Prabhsharandeep Singh in Culture and Religion course. He has highly intellectual knowledge about depth of Sikh history and world view. This course really helps me to understand what is going on today with Sikhs and what historical events have happened. During this course we have gone through with some theoretical analysis published in the context of Religion and Culture. These online courses provide university level of knowledge to students who don’t have access or sufficient funds to get into university education. I really appreciate the efforts of Both of brothers to help students to understand their futures community challenges and Narratives."
Paramjit Singh, 07 Nov 2023
"The course "Religion and Culture: The Sikh Experience" was an enlightening journey that deepened my understanding of the complex and multifaceted relationship between Punjabiyat and Sikhi."
Mahadeep Singh, 09 Oct 2023
"I got to learn a lot from this course. Like how religion shapes people's culture, influencing their thinking and choices, and got the opportunity to read the ideas of great scholars whom I had never read. This course also changed my view of seeing many things because I learned a lot about history and many things about which I was not clear became clearer. Overall, this course has changed a lot in thinking and life. At the end, i say Prof. Prabhsharandeep Singh is a great teacher and has alot to give to students, i must recommend this course for new students. Thanks. Waheguru Ji Ka khalsa Waheguru Ji Ki Fateh Ji."
Karandeep Singh, 07 Oct 2023
>

Introduction to Sikhi

Prabhsharandeep Singh

"Introduction to Sikhi was an interdisciplinary course which offered philosophical reflections on key Sikh concepts like Sewa, Simran, Ardas, Naam, Shabad, Divine within temporality, Humanism ,spiritual / religious binary, Sikhi idea of Human and Dharma and its distinction with respect to Islam and Hinduism traditions that provided to me a fresh look at the history and religion of the Sikhs. Course began with critical analysis and commentary challenging category of Religion ( Christianity conception) , modernist and historicist theoretical approaches which are imposed on Sikhi during colonial encounter. However here a new approach establish a Sikhi concept of Religion , concluding with how we understand the idea of Sikhi and its relevance in the contemporary world. The course greatly helped me to develop an understanding and an ability to reflect on the spiritual foundations of the social transformation that the marginalised groups in Punjab and beyond experienced as a result of the advent of Sikhi. Course is highly recommended for individuals of any age and background who are interested in learning , self- development and exploration of How we understand Sikhi in the present age and the transformation Sikhi brought in the neuro- physiological realm."
Navpreet Singh, 23 Oct 2023
"Understanding the concept of sikhi is not a easy thing to do. One could spend his own life in understanding it and still find I know nothing . But reciting gurbani, attending Katha, Kirtan and taking such courses( intro to sikhi ) could bring one person near to their bigger objectives. I learnt many new lessons and too in a manner that I never thought of."
Gurinder Singh, 07 Oct 2023
>

Get In Touch

Have questions or need more information? We're here to help. Reach out to us and we'll be happy to assist you.