Our Courses

Current Course Offerings

Image description

ਖ਼ਾਲਿਸਤਾਨ: ਸਿਧਾਂਤ ਅਤੇ ਵਿਹਾਰ

Lecturer: Prabhsharandeep Singh

spring 2025

Start Date: Sat 4 January 2025

Time: Saturday 10 AM - 1 PM PST

ਖ਼ਾਲਿਸਤਾਨ ਦਾ ਮੁੱਦਾ ਬਹੁਤ ਸਾਰੇ ਸੁਆਲਾਂ ਨੂੰ ਜਨਮ ਦਿੰਦਾ ਹੈ। ਕੀ ਕਿਸੇ ਭਾਈਚਾਰੇ ਨੂੰ ਧਰਮ ਦੇ ਆਧਾਰ ‘ਤੇ ਮੁਲਕ ਮੰਗਣ ਦਾ ਹੱਕ ਹੈ? ਸਿੱਖ ਮਹਿਜ਼ ਭਾਈਚਾਰਾ ਹਨ ਜਾਂ ਵੱਖਰੀ ਕੌਮ? ਸਿੱਖ ਕੌਮ ਹੈ ਜਾਂ ਪੰਥ? ਜੇ ਸਿੱਖ ਵੱਖਰੀ ਕੌਮ ਨਹੀਂ ਤਾਂ ਉਹ ਕਿਹੜੀ ਕੌਮ ਦਾ ਹਿੱਸਾ ਹਨ, ਹਿੰਦੂਆਂ ਦਾ ਜਾਂ ਮੁਸਲਮਾਨਾਂ ਦਾ? ਜੇ ਸਿੱਖ, ਹਿੰਦੂ, ਅਤੇ ਮੁਸਲਮਾਨ ਸਾਰੇ ਹੀ ਸਾਂਝੀ ਪੰਜਾਬੀ ਸੱਭਿਆਚਾਰਕ ਪਛਾਣ ਰੱਖਦੇ ਹਨ ਤਾਂ ਹਿੰਦੂਆਂ ਅਤੇ ਮੁਸਲਮਾਨਾਂ ਦਾ ਪੰਜਾਬੀ ਅਤੇ ਪੰਜਾਬੀਅਤ ਨਾਲ਼ ਕੀ ਨਾਤਾ ਹੈ? ਕੀ ਵਜ੍ਹਾ ਹੈ ਕਿ ਪੰਜਾਬੀ ਮੁਸਲਮਾਨ ਅਤੇ ਹਿੰਦੂ ਲਗਾਤਾਰ ਪੰਜਾਬੀ ਤੋਂ ਦੂਰ ਜਾ ਰਹੇ ਹਨ?  ਸਿੱਖ ਪਛਾਣ ਦੀਆਂ ਕੀ ਬੁਨਿਆਦਾਂ ਹਨ? ਜੇ ਸਿੱਖ ਧਰਮ ਸਿੱਖ ਪਛਾਣ ਦੀ ਬੁਨਿਆਦ ਹੈ ਤਾਂ ਧਰਮ ਦੀ ਸਿੱਖ ਪਰਿਭਾਸ਼ਾ ਕੀ ਹੈ ਅਤੇ ਇਸ ਦਾ ਪੱਛਮੀ, ਹਿੰਦੂ, ਅਤੇ ਇਸਲਾਮੀ ਪਰਿਭਾਸ਼ਾਵਾਂ ਤੋਂ ਕੀ ਫ਼ਰਕ ਹੈ? ਸਿੱਖਾਂ ਦਾ ਵੱਖਰੀ ਕੌਮ ਹੋਣ ਦਾ ਦਾਅਵਾ ਗੁਰਮਤਿ ਦਾ ਅਨੁਸਾਰੀ ਹੈ ਜਾਂ ਇਸ ਦੀ ਜੜ੍ਹ ਬਸਤੀਵਾਦੀ ਆਧੁਨਿਕਤਾ ਵਿੱਚ ਲੱਗੀ ਹੈ? ਕੀ ਸਿੱਖਾਂ ਨੂੰ ਰਾਜ ਕਰਨ ਦਾ ਹੱਕ ਹੈ? ਸਿੱਖਾਂ ਦੇ ਰਾਜ ਕਰਨ ਦੇ ਦਾਅਵੇ ਦਾ ਆਧਾਰ ਕੀ ਹੈ, ਇਸ ਦੀ ਮਨੁੱਖਤਾ ਨੂੰ ਕੀ ਦੇਣ ਹੋਵੇਗੀ, ਅਤੇ ਇਸ ਦਾ ਸਰਬੱਤ ਦੇ ਭਲੇ ਦੀ ਭਾਵਨਾ ਨਾਲ਼ ਕੀ ਸਬੰਧ ਹੈ? ਇਸ ਕੋਰਸ ਰਾਹੀਂ ਅਸੀਂ ਖ਼ਾਲਿਸਤਾਨ ਦੇ ਆਸ਼ੇ ਦੇ ਅਧਾਰਾਂ ਦੀ ਬਹੁਪੱਖੀ ਪੜਚੋਲ ਕਰਾਂਗੇ। ਇਹ ਕੋਰਸ ਨੇਸ਼ਨ-ਸਟੇਟ ਦੇ ਖ਼ਿਆਲ ਦੀਆਂ ਫ਼ਲਸਫ਼ਾਨਾ ਬੁਨਿਆਦਾਂ ਦੇ ਆਲੋਚਨਾਤਮਿਕ ਅਧਿਐਨ ਤੋਂ ਸ਼ੁਰੂ ਹੋ ਕੇ ਇਸ ਵਿੱਚ ਸਿੱਖ ਦੇਣ ਦੀ ਅਹਿਮੀਅਤ ਬਾਰੇ ਵਿਚਾਰ-ਚਰਚਾ ਸ਼ੁਰੂ ਕਰਨ ਦਾ ਉਪਰਾਲਾ ਹੋਵੇਗਾ। 
Image description

ਕਵਿਤਾ ਕਿਵੇਂ ਲਿਖੀਏ

Lecturer: Prabhsharandeep Singh

fall 2024

Start Date: Thu 12 September 2024

Time: Thursday 5 PM - 8 PM

ਕਵਿਤਾ ਲਿਖਣਾ ਵਿਸਮਾਦੀ ਅਮਲ ਹੈ। ਕਵਿਤਾ ਲਿਖਣ ਵੇਲ਼ੇ ਲੋਕ ਮਹਿਜ਼ ਆਪਣੇ ਅਹਿਸਾਸ ਦਾ ਪ੍ਰਗਟਾਵਾ ਨਹੀਂ ਕਰਦੇ, ਸਗੋਂ ਉਹ ਟੋਂਹਦੇ ਹਨ ਕਿ ਉਹਨਾਂ ਦੇ ਅਹਿਸਾਸ ਦੇ ਅੰਦਰ ਕੀ ਕੁਝ ਪਿਆ ਹੈ। ਕਵਿਤਾ ਸੰਜੋਗ-ਵਿਜੋਗ, ਪ੍ਰੇਮ, ਦੁੱਖ, ਅਤੇ ਮੌਤ ਆਦਿਕ ਦੇ ਅੰਦਰ ਲਹਿਣ ਦਾ ਪ੍ਰਵਾਹ ਹੈ ਜਿਹੜਾ ਸ਼ੁਰੂ ਹੁੰਦਾ ਹੈ ਪਰ ਮੁੱਕਦਾ ਕਦੇ ਨਹੀਂ। ਅਹਿਸਾਸ ਦੀਆਂ ਪਰਤਾਂ ਦੇ ਅੰਦਰ ਲਹਿਣ ਨਾਲ਼ ਮਨੁੱਖ ਦਾ ਸ਼ਬਦਾਂ ਨਾਲ਼ ਨਾਤਾ ਜ਼ਾਹਿਰ ਹੁੰਦਾ ਹੈ। ਕਾਵਿ ਸਿਰਜਣਾ ਦੇ ਪਲ਼ਾਂ ਵਿੱਚ ਇਸ ਗੱਲ ਦੀ ਸੋਝੀ ਆਉਂਦੀ ਹੈ ਕਿ ਅਹਿਸਾਸ ਦੀ ਸਹੀ ਨੁਮਾਇੰਦਗੀ ਢੁਕਵੇਂ ਸ਼ਬਦਾਂ ਬਗ਼ੈਰ ਨਹੀਂ ਹੋ ਸਕਦੀ। ਸ਼ਬਦਾਂ ਦਾ ਅਹਿਸਾਸ ਦੀਆਂ ਸੂਖਮਤਾਈਆਂ ਅੰਦਰਲੇ ਸਰੋਦ ਨਾਲ਼ ਸਿੱਧਾ ਨਾਤਾ ਹੈ। ਸ਼ਬਦ ਜੀਵਨ ਦੇ ਸਾਰੇ ਰੰਗਾਂ ਦੇ ਸੁਹਜ ਨਾਲ਼ ਇੱਕਸੁਰ ਹੁੰਦੇ ਹਨ। ਸ਼ਬਦਾਂ ਬਿਨਾਂ ਕਵਿਤਾ ਦੀ ਦੁਨੀਆਂ ਆਬਾਦ ਨਹੀਂ ਹੋ ਸਕਦੀ। ਕਵਿਤਾ ਲਿਖਣ ਲਈ ਸ਼ਬਦਾਂ ਦੀ ਸਹੀ ਵਰਤੋਂ ਦੀ ਸੋਝੀ ਹੋਣੀ ਜ਼ਰੂਰੀ ਹੈ।

Previous Courses

Image description

ਸਿੱਖੀ ਅਤੇ ਸਨਾਤਨਵਾਦ

Lecturer: Prabhsharandeep Singh

spring 2024

Start Date: Thursday 08 Feb 2024

Time: Thursday 6 PM - 9 PM PST

ਅੱਜ ਹਿੰਦੂ ਸਨਾਤਨਵਾਦ ਭਖਵਾਂ ਵਿਸ਼ਾ ਹੈ। ਇਸ ਨੂੰ ਸਮਝਣ ਲਈ ਇਸ ਦੀਆਂ ਵੇਦਿਕ ਜੜ੍ਹਾਂ ਦੇ ਨਾਲ਼-ਨਾਲ਼ ਉਨ੍ਹੀਵੀਂ ਸਦੀ ਵਿੱਚ ਚੱਲੀ ਸਨਾਤਨ ਧਰਮ ਦੀ ਲਹਿਰ ਨੂੰ ਸਮਝਣਾ ਵੀ ਜ਼ਰੂਰੀ ਹੈ। ਸਨਾਤਨ ਧਰਮ ਲਹਿਰ ਦੇ ਆਰੰਭ ਬਾਰੇ ਸਹੀ ਸਮਝ ਬਣਾਉਣ ਲਈ ਬ੍ਰਹਮੋ ਸਮਾਜ, ਆਰੀਆ ਸਮਾਜ, ਥੀਓਸੋਫ਼ੀਕਲ ਸੋਸਾਇਟੀ, ਦੇਵ ਸਮਾਜ, ਸਨਾਤਨ ਧਰਮ ਸਭਾ, ਰਾਧਾਸੁਆਮੀ ਸੋਸਾਇਟੀ, ਹਿੰਦੂ ਮਹਾਂਸਭਾ, ਅਤੇ ਰਾਸ਼ਟਰੀ ਸਵੈਮਸੇਵਕ ਸੰਘ ਦੀ ਭੂਮਿਕਾ ਨੂੰ ਸਮਝਣ ਦੀ ਲੋੜ ਹੈ। ਇਹਨਾਂ ਸਾਰਿਆਂ ਬਾਰੇ ਪੁਖਤਾ ਸਮਝ ਵਿਕਸਿਤ ਕਰਨ ਲਈ ਬਸਤੀਵਾਦ, ਮਸੀਹੀਅਤ, ਅਤੇ ਬ੍ਰਾਹਮਣਵਾਦ ਦੀ ਡੂੰਘੀ ਸਮਝ ਹੋਣੀ ਜ਼ਰੂਰੀ ਹੈ। ਵੀਹਵੀਂ ਸਦੀ ਦੇ ਮਗਰਲੇ ਅੱਧ ਵਿੱਚ ਰਾਸ਼ਟਰੀ ਸਵੈਮਸੇਵਕ ਸੰਘ ਅਤੇ ਰਾਧਾਸੁਆਮੀ ਸਤਿਸੰਗ ਸਨਾਤਨਵਾਦ ਦੀਆਂ ਪ੍ਰਮੁੱਖ ਸੰਚਾਲਕ ਰਹੀਆਂ ਹਨ। ਇੱਕੀਵੀਂ ਸਦੀ ਵਿੱਚ ਨਿਹੰਗ ਸਿੰਘਾਂ ਦੇ ਨਾਂ 'ਤੇ ਸਿੱਖਾਂ ਵਿੱਚ ਨਵੇਂ ਸਿਰੇ ਤੋਂ ਸਨਾਤਨਵਾਦ ਦਾ ਪ੍ਰਚਾਰ ਸ਼ੁਰੂ ਹੋਇਆ ਹੈ। ਇਸ ਅਮਲ ਦੀ ਸ਼ੁਰੂਆਤ ਮੁੱਖ ਤੌਰ 'ਤੇ ਪੱਛਮੀ ਮੁਲਕਾਂ ਵਿੱਚੋਂ ਹੋਈ ਹੈ ਪਰ ਹੌਲ਼ੀ-ਹੌਲ਼ੀ ਇਸ ਨੇ ਪੰਜਾਬ ਵਿੱਚ ਵੀ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ।
Image description

ਝਨਾਂ ਦੀ ਰਾਤ: ਦੀਰਘ ਅਧਿਐਨ

Lecturer: Prabhsharandeep Singh

spring 2024

Start Date: Mon January 15 2024

Time: Monday 6PM - 9PM PST

ਹਥਲਾ ਕੋਰਸ ਕਾਵਿ-ਪੁਸਤਕ ਝਨਾਂ ਦੀ ਰਾਤ ਦੇ ਦੀਰਘ ਅਧਿਐਨ ਦਾ ਜਤਨ ਹੈ। ਇਸ ਕੋਰਸ ਵਿੱਚ ਝਨਾਂ ਦੀ ਰਾਤ ਵਿੱਚੋਂ ਚੋਣਵੀਆਂ ਕਵਿਤਾਵਾਂ ਪੜ੍ਹੀਆਂ ਜਾਣਗੀਆਂ ਅਤੇ, ਪੜ੍ਹਨ ਦੇ ਨਾਲ਼-ਨਾਲ਼, ਉਹਨਾਂ ਕਵਿਤਾਵਾਂ ਵਿੱਚ ਨਮੂਦਾਰ ਹੋਏ ਅਨੁਭਵਾਂ ਬਾਰੇ ਵਿਚਾਰ ਕੀਤੀ ਜਾਵੇਗੀ।  ਮਹਾਂਕਵੀ ਹਰਿੰਦਰ ਸਿੰਘ ਮਹਿਬੂਬ ਦੀ ਝਨਾਂ ਦੀ ਰਾਤ ਸੱਤ ਕਾਵਿ-ਪੁਸਤਕਾਂ ਦਾ ਸੰਗ੍ਰਹਿ ਹੈ। ਪਰ ਇਹਨਾਂ ਸੱਤੇ ਕਿਤਾਬਾਂ ਵਿੱਚ ਅਨੁਭਵ ਦੀ ਅਜਿਹੀ ਸਾਂਝ ਹੈ ਕਿ ਝਨਾਂ ਦੀ ਰਾਤ ਆਪਣੇ-ਆਪ ਵਿੱਚ ਪੂਰੀ ਕਿਤਾਬ ਹੈ। ਝਨਾਂ ਦੀ ਰਾਤ ਨੂੰ ਪੜ੍ਹਨਾ ਆਪਣੇ-ਆਪ ਵਿੱਚ ਸਿੱਖਣ ਦਾ ਅਮਲ ਹੈ। ਇਸ ਨੂੰ ਪੜ੍ਹਨ ਲਈ ਬੋਲੀ 'ਤੇ ਮੁਹਾਰਤ, ਸਿੱਖਾਂ ਦੇ ਇਤਿਹਾਸਿਕ ਅਨੁਭਵ ਨਾਲ਼ ਬੌਧਿਕ ਅਤੇ ਭਾਵਨਾਤਮਕ ਸਾਂਝ, ਸਾਮੀ ਅਤੇ ਹਿੰਦੂ ਮਿੱਥਾਂ ਦੀ ਜਾਣਕਾਰੀ, ਪੰਜਾਬ ਦੀ ਲੋਕਧਾਰਾ ਨਾਲ਼ ਨੇੜਤਾ, ਪੰਜਾਬ ਦੇ ਵੱਖ-ਵੱਖ ਇਲਾਕਿਆਂ, ਖ਼ਾਸ ਤੌਰ 'ਤੇ ਸਾਂਦਲ ਬਾਰ ਅਤੇ ਮਾਲਵੇ, ਦੀ ਭੂਗੋਲਿਕ ਜਾਣਕਾਰੀ, ਸੂਫ਼ੀ ਕਾਵਿ ਤੇ ਕਿੱਸਾ ਕਾਵਿ, ਅਤੇ ਪੰਜਾਬ ਦੀਆਂ ਧਾਰਮਿਕ ਅਤੇ ਰੂਹਾਨੀ ਪਰੰਪਰਾਵਾਂ ਦੀ ਬੁਨਿਆਦੀ ਸਮਝ ਹੋਣੀ ਚਾਹੀਦੀ ਹੈ।  

Future Course Offerings

As we grow and evolve, we aim to offer a wider range of courses in interdisciplinary studies. These courses will be designed with our core mission in mind: to foster a learning environment that encourages critical thinking, promotes intellectual curiosity, and bridges the gap between various academic disciplines.

This page will be updated with future course offerings. Register to be the first to know when new courses become available.

Land Acknowledgment

We acknowledge and respect the traditional, ancestral, and unceded territories of the Coast Salish Peoples, including the xʷməθkʷəy̓əm (Musqueam), Sḵwx̱wú7mesh (Squamish), and Sel̓íl̓witulh (Tsleil-Waututh) Nations, on which the Vancouver Institute of Interdisciplinary Studies operates. We honour and recognize these nations as the true stewards of this land and are grateful to have the opportunity to work, study, and learn on this territory.