INDS 386: ਖ਼ਾਲਿਸਤਾਨ ਦੀ ਲਹਿਰ: ਇਤਿਹਾਸ, ਰਾਜਨੀਤੀ, ਸਭਿਆਚਾਰ

Image description

ਖ਼ਾਲਿਸਤਾਨ ਦੀ ਲਹਿਰ ਵੀਹਵੀਂ ਸਦੀ ਦੌਰਾਨ ਸਿੱਖਾਂ ਵਿੱਚ ਸਭ ਤੋਂ ਵੱਡਾ ਉਭਾਰ ਰਹੀ ਹੈ। ਇਹ ਜਮਹੂਰੀ ਮੋਰਚੇ ਵਜੋਂ ਸ਼ੁਰੂ ਹੋ ਕੇ ਛੇਤੀ ਹੀ ਹਥਿਆਰਬੰਦ ਬਗ਼ਾਵਤ ਵਿੱਚ ਬਦਲ ਗਈ। ਇਹ ਲਹਿਰ ਦਾ ਬਹੁਤ ਤੇਜ਼ੀ ਨਾਲ਼ ਬਹੁਤ ਵੱਡੇ ਪੱਧਰ ’ਤੇ ਫ਼ੈਲਾਅ ਹੋਇਆ। ਇਸ ਲਹਿਰ ਦੌਰਾਨ ਸਿੱਖਾਂ ਉੱਤੇ ਅੰਨ੍ਹੀ ਹਿੰਸਾ ਹੋਈ ਜਿਸ ਦੇ ਜੁਆਬ ਵਿੱਚ ਸਿੱਖਾਂ ਵੱਲੋਂ ਮੋੜਵੀਂ ਹਿੰਸਾ ਵੀ ਸਾਹਮਣੇ ਆਈ। ਇਸ ਨੇ ਸਿੱਖ ਨੌਜੁਆਨਾਂ ਦੇ ਵਡੇਰੇ ਹਿੱਸਿਆਂ ਨੂੰ ਤੁਰੰਤ ਹੀ ਆਪਣੇ ਵੱਲ ਖਿੱਚ ਲਿਆ। ਇਸ ਖਿੱਚ ਦਾ ਅਰਥ ਸੀ ਕਿ ਦਹਾਕਿਆਂ ਤੋਂ ਪੰਜਾਬ ਦੀ ਧਰਤੀ ‘ਤੇ ਸਥਾਪਿਤ ਹੋਏ ਆਧੁਨਿਕਵਾਦੀ, ਮਾਰਕਸਵਾਦੀ, ਅਤੇ ਸੈਕੂਲਰ-ਰਾਸ਼ਟਰਵਾਦੀ ਬਿਰਤਾਂਤ ਆਪਣਾ ਪ੍ਰਭਾਵ ਗੁਆ ਚੁੱਕੇ ਸਨ। ਪੰਜਾਬ ਦੀ ਧਰਤੀ ‘ਤੇ ਸਿੱਖੀ ਦੇ ਰੂਪ ਵਿੱਚ ਧਰਮ ਦੀ ਵਾਪਸੀ ਹੋਈ। ਖ਼ਾਲਿਸਤਾਨ ਦੀ ਲਹਿਰ ਵਿੱਚ ਸ਼ਾਮਲ ਹੋਣ ਵਾਲ਼ੇ ਸਿੱਖ ਨੌਜੁਆਨ ਇਸ ਰਾਹੀਂ ਆਪਣੀ ਸਿੱਖੀ ਨਾਲ਼ ਪ੍ਰਤੀਬੱਧਤਾ ਦਾ ਪ੍ਰਗਟਾਵਾ ਕਰ ਰਹੇ ਸਨ। ਲਹਿਰ ਨਾਲ਼ ਸਬੰਧਿਤ ਨੌਜੁਆਨਾਂ ਦੇ ਆਪਣੀ ਹੋਂਦ, ਰਾਜਨੀਤੀ, ਅਤੇ ਸਭਿਆਚਾਰ ਬਾਰੇ ਸਰੋਕਾਰਾਂ ਨੂੰ ਸਮਝਣ ਦੀ ਲੋੜ ਹੈ। ਇਸ ਲਹਿਰ ਦੇ ਇਤਿਹਾਸ ਨੂੰ ਗਹੁ ਨਾਲ਼ ਵਾਚਣ ਦੀ ਲੋੜ ਹੈ। ਇਹ ਸਮਝਣ ਦੀ ਲੋੜ ਹੈ ਕਿ ਇਸ ਇਤਿਹਾਸ ਰਾਹੀਂ ਕੀ ਕੁਝ ਪ੍ਰਗਟ ਹੋਇਆ। ਇਹ ੧੩ ਹਫ਼ਤਿਆਂ ਦਾ ਕੋਰਸ ਹੈ ਜਿਸ ਵਿੱਚ ਹਰ ਬੈਠਕ ੩ ਘੰਟੇ ਦੀ ਹੋਵੇਗੀ। ਇਸ ਕੋਰਸ ਰਾਹੀਂ ਖ਼ਾਲਿਸਤਾਨ ਦੀ ਲਹਿਰ ਦੇ ਇਤਿਹਾਸ ਦੀ ਵਿਸਥਾਰਿਤ ਜਾਣਕਾਰੀ ਸਾਂਝੀ ਕਰਾਂਗੇ ਅਤੇ ਲਹਿਰ ਨਾਲ਼ ਜੁੜੇ ਬੁਨਿਆਦੀ ਸੁਆਲਾਂ ਨੂੰ ਮੁਖ਼ਾਤਿਬ ਹੋਵਾਂਗੇ। ਕੋਰਸ ਪੰਜਾਬੀ ਵਿੱਚ ਪੜ੍ਹਾਇਆ ਜਾਵੇਗਾ। ਪੜ੍ਹਨ ਵਾਲ਼ੀ ਸਮੱਗਰੀ ਪੰਜਾਬੀ ਅਤੇ ਅੰਗਰੇਜ਼ੀ ਦੋਹਾਂ ਬੋਲੀਆਂ ਵਿੱਚ ਹੋਵੇਗੀ।

 

ਪੰਜਾਬ ਦੀ ਧਰਤੀ ‘ਤੇ, ਸਿੱਖ ਨੌਜੁਆਨਾਂ ਦੇ ਮਨਾਂ ਵਿੱਚ, ਇੰਨਾ ਵੱਡਾ ਪਲ਼ਟਾਅ ਕਿਵੇਂ ਆਇਆ? 
ਸਿੱਖਾਂ ਨੇ ਆਪਣੀ ਹੋਂਦ ਤੇ ਹੋ ਰਹੀ ਹਿੰਸਾ ਨੂੰ ਕਿਵੇਂ ਸਮਝਿਆ?
ਇਹ ਲਹਿਰ ਸ਼ੁਰੂ ਕਿਵੇਂ ਹੋਈ? ਇਸ ਲਹਿਰ ਦੇ ਆਗੂਆਂ ਅਤੇ ਕਾਰਕੁਨਾਂ ਦੀ ਵਿਲੱਖਣਤਾ ਕੀ ਸੀ? ਉਹਨਾਂ ਸਾਹਮਣੇ ਕਿਹੜੀਆਂ ਵਿਹਾਰੀ ਚੁਣੌਤੀਆਂ ਸਨ? 
ਲਹਿਰ ਵਿੱਚ ਕਿਹੜੇ ਵੱਡੇ ਮੋੜ ਸਨ ਜਿਨ੍ਹਾਂ ਨੇ ਇਸ ਦੀ ਦਿਸ਼ਾ ਨਿਸ਼ਚਿਤ ਕੀਤੀ।
ਲਹਿਰ ਦੇ ਅੱਗੇ ਵਧਣ ਨਾਲ਼ ਜੋ ਕੁਝ ਜ਼ਾਹਿਰ ਹੋਇਆ ਉਸ ਦੀ ਇਤਿਹਾਸਿਕ ਅਤੇ ਫ਼ਲਸਫ਼ਾਨਾ ਅਹਿਮੀਅਤ ਕੀ ਹੈ?
ਸਰਕਾਰੀ ਅਤੇ ਗ਼ੈਰ-ਸਰਕਾਰੀ ਸਿੱਖ ਵਿਰੋਧੀ ਹਿੰਸਾ ਦੇ ਰੂਪ ਕਿਹੋ ਜਿਹੇ ਸਨ? 
ਸਿੱਖਾਂ ਅਤੇ ਹਿੰਦੁਸਤਾਨੀ ਹਕੂਮਤ ਦੇ ਕੰੰਮ ਕਰਨ ਦੇ ਤਰੀਕਿਆਂ ਵਿੱਚ ਬੁਨਿਆਦੀ ਫ਼ਰਕ ਕੀ ਸਨ?
ਖ਼ਾਲਿਸਤਾਨ ਦੀ ਲਹਿਰ ਨੇ ਸਿੱਖਾਂ ਦੇ ਭਵਿੱਖ ਨੂੰ ਕੀ ਦਿਸ਼ਾ ਦਿੱਤੀ?

 

੧.    ਧਰਮ ਅਤੇ ਸੈਕੂਲਰ ਜਨਤਕ ਪਸਾਰ ਦੀ ਘਾੜਤ (੧੯੪੭-੭੮)
ਸੰਵਿਧਾਨ ਘਾੜਨੀ ਸਭਾ
ਪੰਜਾਬੀ ਸੂਬਾ
ਸਿੱਖ ਹੋਮਲੈਂਡ
ਆਨੰਦਪੁਰ ਸਾਹਿਬ ਮਤਾ
ਐਮਰਜੈਂਸੀ
ਨਿਰੰਕਾਰੀ ਹਿੰਸਾ
੨.    ਹਿੰਸਾ ਅਤੇ ਧਰਮ ਬਨਾਮ ਕਾਲ਼ ਅਤੇ ਬੋਲੀ
ਬਿਰਤਾਂਤਿਕ ਤੋਂ ਸਰੀਰਿਕ ਹਿੰਸਾ
ਭਜਨ ਲਾਲ ਅਤੇ ਹਰਿਆਣੇ ਦੀ ਸਿੱਖ-ਵਿਰੋਧੀ ਹਿੰਸਾ
ਪੰਜਾਬ ਵਿੱਚ ਸਿੱਖ ਵਿਰੋਧੀ ਹਿੰਸਾ
ਸਾਮਰਾਜ ਦਾ ਸਮਾਂ ਅਤੇ ਹਾਸ਼ੀਏ ‘ਤੇ ਧੱਕੇ ਲੋਕਾਂ ਦੀ ਬੋਲੀ
੩.    ਧਰਮ, ਲੋਕਤੰਤਰ, ਅਤੇ ਜਨਤਕ ਲਾਮਬੰਦੀ
ਕਪੂਰੀ ਦਾ ਮੋਰਚਾ
ਧਰਮ ਯੁੱਧ ਮੋਰਚਾ
ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ੇ
੪.    ਲੋਕਤੰਤਰ ਅਤੇ ਇਸ ਦੀਆਂ ਸੀਮਾਵਾਂ: ਹਥਿਆਰਬੰਦ ਸਿੱਖ ਸੰਘਰਸ਼
ਦਮਦਮੀ ਟਕਸਾਲ
ਸਿੱਖ ਸਟੂਡੈਂਟਸ ਫ਼ੈਡਰੇਸ਼ਨ
ਬੱਬਰ ਖ਼ਾਲਸਾ
੫.    ੧੯੮੪: ਹਿੰਦੁਸਤਾਨੀ ਫ਼ੌਜੀ ਹਮਲਾ
ਸਿੱਖ ਗੁਰਦੁਆਰਾ ਸਾਹਿਬਾਨ ‘ਤੇ ਹਮਲਾ
ਨਸਲਕੁਸ਼ੀ ਦਾ ਦੌਰ (ਆਪਰੇਸ਼ਨ ਵੁੱਡਰੋਜ਼)
੬.    (ਅਣ)ਸੁਰੱਖਿਆ ਰਾਜ
ਇੰਦਰਾ ਗਾਂਧੀ ਦਾ ਕਤਲ
ਨਵੰਬਰ ਨਸਲਕੁਸ਼ੀ
੧੯੮੪ ਦਾ ਚੋਣ ਫ਼ਤਵਾ
੭.    ਯਾਦ, ਸਦਮਾ, ਅਤੇ ਹਿੰਸਾ
ਜ਼ਖ਼ਮਾਂ ਨੂੰ ਸਮਝਣਾ
ਬੀਤੇ ਸਦਮਿਆਂ ਨੂੰ ਮੁੜ ਜਿਉਣਾ
ਧਾਰਮਿਕ ਰਹਿਣੀ ਅਤੇ ਮੌਤੋਂ ਪਾਰ ਦਾ ਅਨੁਭਵ
੮.    ਸਿੱਖ ਅਤੇ ਪ੍ਰਭੂਸੱਤਾ ਦਾ ਸੁਆਲ
ਭੂਗੋਲ
ਬੋਲੀ
ਇਲਾਕਾ
ਸਥਾਨ
੯.    ਅਠ੍ਹਾਰਵੀਂ ਸਦੀ ਨੂੰ ਮੁੜ ਜਿਉਣਾ
ਸੁਪਨੇ ਦੀ ਅਧਿਆਤਮਿਕਤਾ
ਮੌਤ, ਤਬਾਹੀ, ਅਤੇ ਸਭਿਆਚਾਰ ਦੀ ਘਾੜਤ
ਮਰਨਵੀਟੀ
ਆਤਮਾ, ਦੇਹੀ, ਅਤੇ ਸੱਤਾ ਦਾ ਨਿਖੇਧ
੧੦.    ਹਿੰਸਾ ਅਤੇ ਸ਼ਹਿਰੀ ਸੰਸਾਰ
ਸ਼ਹਿਰੀ ਸੰਸਾਰ ਅਤੇ ਕਿਸਾਨੀ
ਮਹਿਲਾਂ ਵਿੱਚ ਤਰਥੱਲੀ
ਰਾਜ ਦੇ ਅੰਦਰ ਰਾਜ
੧੧.    ਕਾਨੂੰਨ ਘਾੜਨ, ਨੀਤੀ ਘਾੜਨ ਅਤੇ ਜਮਹੂਰੀ ਫ਼ਤਵੇ
੧੨.    ਬਿਰਤਾਂਤਿਕ ਹਿੰਸਾ
੧੩.    ਸਿੱਖ ਅਤੇ ਭੂਰਾਜਨੀਤਿਕ ਬਣਤਰਾਂ

fall 2025

Start Date: Wed 20 August 2025

Time: Wednesday 5 PM - 8 PM PST

Image description

Lecturer: Prabhsharandeep Singh

Prabhsharandeep Singh is a Sikh scholar whose research involves areas such Sikh Studies, Study of Religions, Religious Experience, Religion and Literature, Religion and Violence, Postcolonial Theory, Intellectual History, and Continental Philosophy. He has Masters in English (Punjabi University), Masters in Study of Religions (SOAS, University of London), DPhil cand. (University of Oxford). He writes poetry in Punjabi and English. He has recently published a collection of Punjabi poetry titled Des Nikala that has poems on the themes such as exile, memory, trauma, time, and language.

Land Acknowledgment

We acknowledge and respect the traditional, ancestral, and unceded territories of the Coast Salish Peoples, including the xʷməθkʷəy̓əm (Musqueam), Sḵwx̱wú7mesh (Squamish), and Sel̓íl̓witulh (Tsleil-Waututh) Nations, on which the Vancouver Institute of Interdisciplinary Studies operates. We honour and recognize these nations as the true stewards of this land and are grateful to have the opportunity to work, study, and learn on this territory.