ਖ਼ਾਲਿਸਤਾਨ: ਸਿਧਾਂਤ ਅਤੇ ਵਿਹਾਰ

Image description

ਖ਼ਾਲਿਸਤਾਨ ਦਾ ਮੁੱਦਾ ਬਹੁਤ ਸਾਰੇ ਸੁਆਲਾਂ ਨੂੰ ਜਨਮ ਦਿੰਦਾ ਹੈ। ਕੀ ਕਿਸੇ ਭਾਈਚਾਰੇ ਨੂੰ ਧਰਮ ਦੇ ਆਧਾਰ ‘ਤੇ ਮੁਲਕ ਮੰਗਣ ਦਾ ਹੱਕ ਹੈ? ਸਿੱਖ ਮਹਿਜ਼ ਭਾਈਚਾਰਾ ਹਨ ਜਾਂ ਵੱਖਰੀ ਕੌਮ? ਸਿੱਖ ਕੌਮ ਹੈ ਜਾਂ ਪੰਥ? ਜੇ ਸਿੱਖ ਵੱਖਰੀ ਕੌਮ ਨਹੀਂ ਤਾਂ ਉਹ ਕਿਹੜੀ ਕੌਮ ਦਾ ਹਿੱਸਾ ਹਨ, ਹਿੰਦੂਆਂ ਦਾ ਜਾਂ ਮੁਸਲਮਾਨਾਂ ਦਾ? ਜੇ ਸਿੱਖ, ਹਿੰਦੂ, ਅਤੇ ਮੁਸਲਮਾਨ ਸਾਰੇ ਹੀ ਸਾਂਝੀ ਪੰਜਾਬੀ ਸੱਭਿਆਚਾਰਕ ਪਛਾਣ ਰੱਖਦੇ ਹਨ ਤਾਂ ਹਿੰਦੂਆਂ ਅਤੇ ਮੁਸਲਮਾਨਾਂ ਦਾ ਪੰਜਾਬੀ ਅਤੇ ਪੰਜਾਬੀਅਤ ਨਾਲ਼ ਕੀ ਨਾਤਾ ਹੈ? ਕੀ ਵਜ੍ਹਾ ਹੈ ਕਿ ਪੰਜਾਬੀ ਮੁਸਲਮਾਨ ਅਤੇ ਹਿੰਦੂ ਲਗਾਤਾਰ ਪੰਜਾਬੀ ਤੋਂ ਦੂਰ ਜਾ ਰਹੇ ਹਨ?  ਸਿੱਖ ਪਛਾਣ ਦੀਆਂ ਕੀ ਬੁਨਿਆਦਾਂ ਹਨ? ਜੇ ਸਿੱਖ ਧਰਮ ਸਿੱਖ ਪਛਾਣ ਦੀ ਬੁਨਿਆਦ ਹੈ ਤਾਂ ਧਰਮ ਦੀ ਸਿੱਖ ਪਰਿਭਾਸ਼ਾ ਕੀ ਹੈ ਅਤੇ ਇਸ ਦਾ ਪੱਛਮੀ, ਹਿੰਦੂ, ਅਤੇ ਇਸਲਾਮੀ ਪਰਿਭਾਸ਼ਾਵਾਂ ਤੋਂ ਕੀ ਫ਼ਰਕ ਹੈ? ਸਿੱਖਾਂ ਦਾ ਵੱਖਰੀ ਕੌਮ ਹੋਣ ਦਾ ਦਾਅਵਾ ਗੁਰਮਤਿ ਦਾ ਅਨੁਸਾਰੀ ਹੈ ਜਾਂ ਇਸ ਦੀ ਜੜ੍ਹ ਬਸਤੀਵਾਦੀ ਆਧੁਨਿਕਤਾ ਵਿੱਚ ਲੱਗੀ ਹੈ? ਕੀ ਸਿੱਖਾਂ ਨੂੰ ਰਾਜ ਕਰਨ ਦਾ ਹੱਕ ਹੈ? ਸਿੱਖਾਂ ਦੇ ਰਾਜ ਕਰਨ ਦੇ ਦਾਅਵੇ ਦਾ ਆਧਾਰ ਕੀ ਹੈ, ਇਸ ਦੀ ਮਨੁੱਖਤਾ ਨੂੰ ਕੀ ਦੇਣ ਹੋਵੇਗੀ, ਅਤੇ ਇਸ ਦਾ ਸਰਬੱਤ ਦੇ ਭਲੇ ਦੀ ਭਾਵਨਾ ਨਾਲ਼ ਕੀ ਸਬੰਧ ਹੈ? ਇਸ ਕੋਰਸ ਰਾਹੀਂ ਅਸੀਂ ਖ਼ਾਲਿਸਤਾਨ ਦੇ ਆਸ਼ੇ ਦੇ ਅਧਾਰਾਂ ਦੀ ਬਹੁਪੱਖੀ ਪੜਚੋਲ ਕਰਾਂਗੇ। ਇਹ ਕੋਰਸ ਨੇਸ਼ਨ-ਸਟੇਟ ਦੇ ਖ਼ਿਆਲ ਦੀਆਂ ਫ਼ਲਸਫ਼ਾਨਾ ਬੁਨਿਆਦਾਂ ਦੇ ਆਲੋਚਨਾਤਮਿਕ ਅਧਿਐਨ ਤੋਂ ਸ਼ੁਰੂ ਹੋ ਕੇ ਇਸ ਵਿੱਚ ਸਿੱਖ ਦੇਣ ਦੀ ਅਹਿਮੀਅਤ ਬਾਰੇ ਵਿਚਾਰ-ਚਰਚਾ ਸ਼ੁਰੂ ਕਰਨ ਦਾ ਉਪਰਾਲਾ ਹੋਵੇਗਾ। 

1.    ਕੌਮ, ਕੌਮਵਾਦ, ਅਤੇ ਕੌਮੀ-ਰਾਜ
2.    ਸਿੱਖ: ਪੰਥ ਕਿ ਕੌਮ?
3.    ਧਰਮ, ਸੱਭਿਆਚਾਰ, ਅਤੇ ਪਛਾਣ ਦਾ ਸੁਆਲ
4.    ਸਿੱਖ, ਪੰਜਾਬ, ਅਤੇ ਪੰਜਾਬੀ
5.    ਬਸਤੀਵਾਦ ਅਤੇ ਮਨੁੱਖੀ ਹੋਣੀ
6.    ਦੱਖਣੀ ਏਸ਼ੀਆ ਵਿੱਚ ਫ਼ਿਰਕਾਪ੍ਰਸਤੀ: ਹਿੰਦੂਤਵ ਅਤੇ ਬਸਤੀਵਾਦੀ ਹਿੰਸਾ
7.     ਮਨੁੱਖੀ ਅਜ਼ਾਦੀ ਅਤੇ ਪ੍ਰਭੂਸੱਤਾ ਦਾ ਸੁਆਲ
8.    ਰਾਜ, ਸੰਸਥਾਵਾਂ, ਤੇ ਮਨੁੱਖ: ਏਜੰਸੀ ਦਾ ਸੁਆਲ
9.    ਗੁਰਮਤਿ ਅਤੇ ਰਾਜ-ਸੱਤਾ
10.     ਧਰਤੀ, ਸੱਭਿਆਚਾਰ, ਅਤੇ ਧਰਮ
11.     ਸਰਬੱਤ ਦਾ ਭਲਾ ਅਤੇ ਸਿੱਖ ਪ੍ਰਭੂਸੱਤਾ
12.    ਸੰਸਾਰੀਕਰਨ ਅਤੇ ਨੇਸ਼ਨ-ਸਟੇਟ ਦਾ ਸੁਆਲ
13.     ਸਮਾਜਵਾਦ, ਪੂੰਜੀਵਾਦ, ਅਤੇ ਖ਼ਾਲਿਸਤਾਨ

spring 2025

Start Date: Sat 4 January 2025

Time: Saturday 10 AM - 1 PM PST

Image description

Lecturer: Prabhsharandeep Singh

Prabhsharandeep Singh is a Sikh scholar whose research involves areas such Sikh Studies, Study of Religions, Religious Experience, Religion and Literature, Religion and Violence, Postcolonial Theory, Intellectual History, and Continental Philosophy. He has Masters in English (Punjabi University), Masters in Study of Religions (SOAS, University of London), DPhil cand. (University of Oxford). He writes poetry in Punjabi and English. He has recently published a collection of Punjabi poetry titled Des Nikala that has poems on the themes such as exile, memory, trauma, time, and language.

Land Acknowledgment

We acknowledge and respect the traditional, ancestral, and unceded territories of the Coast Salish Peoples, including the xʷməθkʷəy̓əm (Musqueam), Sḵwx̱wú7mesh (Squamish), and Sel̓íl̓witulh (Tsleil-Waututh) Nations, on which the Vancouver Institute of Interdisciplinary Studies operates. We honour and recognize these nations as the true stewards of this land and are grateful to have the opportunity to work, study, and learn on this territory.