INDS 387: ਖ਼ਾਲਿਸਤਾਨ ਦੀ ਲਹਿਰ: ਇਤਿਹਾਸ, ਰਾਜਨੀਤੀ, ਸਭਿਆਚਾਰ (੧੯੮੪-੯੫)

Image description

ਖ਼ਾਲਿਸਤਾਨ ਦੀ ਲਹਿਰ ਵੀਹਵੀਂ ਸਦੀ ਦੌਰਾਨ ਸਿੱਖਾਂ ਵਿੱਚ ਸਭ ਤੋਂ ਵੱਡਾ ਉਭਾਰ ਰਹੀ ਹੈ। ਇਹ ਜਮਹੂਰੀ ਮੋਰਚੇ ਵਜੋਂ ਸ਼ੁਰੂ ਹੋ ਕੇ ਛੇਤੀ ਹੀ ਹਥਿਆਰਬੰਦ ਬਗ਼ਾਵਤ ਵਿੱਚ ਬਦਲ ਗਈ। ਇਹ ਲਹਿਰ ਦਾ ਬਹੁਤ ਤੇਜ਼ੀ ਨਾਲ਼ ਬਹੁਤ ਵੱਡੇ ਪੱਧਰ ’ਤੇ ਫ਼ੈਲਾਅ ਹੋਇਆ। ਇਸ ਲਹਿਰ ਦੌਰਾਨ ਸਿੱਖਾਂ ਉੱਤੇ ਅੰਨ੍ਹੀ ਹਿੰਸਾ ਹੋਈ ਜਿਸ ਦੇ ਜੁਆਬ ਵਿੱਚ ਸਿੱਖਾਂ ਵੱਲੋਂ ਮੋੜਵੀਂ ਹਿੰਸਾ ਵੀ ਸਾਹਮਣੇ ਆਈ। ਇਸ ਨੇ ਸਿੱਖ ਨੌਜੁਆਨਾਂ ਦੇ ਵਡੇਰੇ ਹਿੱਸਿਆਂ ਨੂੰ ਤੁਰੰਤ ਹੀ ਆਪਣੇ ਵੱਲ ਖਿੱਚ ਲਿਆ। ਇਸ ਖਿੱਚ ਦਾ ਅਰਥ ਸੀ ਕਿ ਦਹਾਕਿਆਂ ਤੋਂ ਪੰਜਾਬ ਦੀ ਧਰਤੀ ‘ਤੇ ਸਥਾਪਿਤ ਹੋਏ ਆਧੁਨਿਕਵਾਦੀ, ਮਾਰਕਸਵਾਦੀ, ਅਤੇ ਸੈਕੂਲਰ-ਰਾਸ਼ਟਰਵਾਦੀ ਬਿਰਤਾਂਤ ਆਪਣਾ ਪ੍ਰਭਾਵ ਗੁਆ ਚੁੱਕੇ ਸਨ। ਪੰਜਾਬ ਦੀ ਧਰਤੀ ‘ਤੇ ਸਿੱਖੀ ਦੇ ਰੂਪ ਵਿੱਚ ਧਰਮ ਦੀ ਵਾਪਸੀ ਹੋਈ। ਖ਼ਾਲਿਸਤਾਨ ਦੀ ਲਹਿਰ ਵਿੱਚ ਸ਼ਾਮਲ ਹੋਣ ਵਾਲ਼ੇ ਸਿੱਖ ਨੌਜੁਆਨ ਇਸ ਰਾਹੀਂ ਆਪਣੀ ਸਿੱਖੀ ਨਾਲ਼ ਪ੍ਰਤੀਬੱਧਤਾ ਦਾ ਪ੍ਰਗਟਾਵਾ ਕਰ ਰਹੇ ਸਨ। ਲਹਿਰ ਨਾਲ਼ ਸਬੰਧਿਤ ਨੌਜੁਆਨਾਂ ਦੇ ਆਪਣੀ ਹੋਂਦ, ਰਾਜਨੀਤੀ, ਅਤੇ ਸਭਿਆਚਾਰ ਬਾਰੇ ਸਰੋਕਾਰਾਂ ਨੂੰ ਸਮਝਣ ਦੀ ਲੋੜ ਹੈ। ਇਸ ਲਹਿਰ ਦੇ ਇਤਿਹਾਸ ਨੂੰ ਗਹੁ ਨਾਲ਼ ਵਾਚਣ ਦੀ ਲੋੜ ਹੈ। ਇਹ ਸਮਝਣ ਦੀ ਲੋੜ ਹੈ ਕਿ ਇਸ ਇਤਿਹਾਸ ਰਾਹੀਂ ਕੀ ਕੁਝ ਪ੍ਰਗਟ ਹੋਇਆ। ਇਹ ੧੩ ਹਫ਼ਤਿਆਂ ਦਾ ਕੋਰਸ ਹੈ ਜਿਸ ਵਿੱਚ ਹਰ ਬੈਠਕ ੩ ਘੰਟੇ ਦੀ ਹੋਵੇਗੀ। ਇਸ ਕੋਰਸ ਰਾਹੀਂ ਖ਼ਾਲਿਸਤਾਨ ਦੀ ਲਹਿਰ ਦੇ ਇਤਿਹਾਸ ਦੀ ਵਿਸਥਾਰਿਤ ਜਾਣਕਾਰੀ ਸਾਂਝੀ ਕਰਾਂਗੇ ਅਤੇ ਲਹਿਰ ਨਾਲ਼ ਜੁੜੇ ਬੁਨਿਆਦੀ ਸੁਆਲਾਂ ਨੂੰ ਮੁਖ਼ਾਤਿਬ ਹੋਵਾਂਗੇ। ਕੋਰਸ ਪੰਜਾਬੀ ਵਿੱਚ ਪੜ੍ਹਾਇਆ ਜਾਵੇਗਾ। ਪੜ੍ਹਨ ਵਾਲ਼ੀ ਸਮੱਗਰੀ ਪੰਜਾਬੀ ਅਤੇ ਅੰਗਰੇਜ਼ੀ ਦੋਹਾਂ ਬੋਲੀਆਂ ਵਿੱਚ ਹੋਵੇਗੀ।

ਪੰਜਾਬ ਦੀ ਧਰਤੀ ‘ਤੇ, ਸਿੱਖ ਨੌਜੁਆਨਾਂ ਦੇ ਮਨਾਂ ਵਿੱਚ, ਇੰਨਾ ਵੱਡਾ ਪਲ਼ਟਾਅ ਕਿਵੇਂ ਆਇਆ? 
ਸਿੱਖਾਂ ਨੇ ਆਪਣੀ ਹੋਂਦ ਤੇ ਹੋ ਰਹੀ ਹਿੰਸਾ ਨੂੰ ਕਿਵੇਂ ਸਮਝਿਆ?
ਇਹ ਲਹਿਰ ਸ਼ੁਰੂ ਕਿਵੇਂ ਹੋਈ? ਇਸ ਲਹਿਰ ਦੇ ਆਗੂਆਂ ਅਤੇ ਕਾਰਕੁਨਾਂ ਦੀ ਵਿਲੱਖਣਤਾ ਕੀ ਸੀ? ਉਹਨਾਂ ਸਾਹਮਣੇ ਕਿਹੜੀਆਂ ਵਿਹਾਰੀ ਚੁਣੌਤੀਆਂ ਸਨ? 
ਲਹਿਰ ਵਿੱਚ ਕਿਹੜੇ ਵੱਡੇ ਮੋੜ ਸਨ ਜਿਨ੍ਹਾਂ ਨੇ ਇਸ ਦੀ ਦਿਸ਼ਾ ਨਿਸ਼ਚਿਤ ਕੀਤੀ।
ਲਹਿਰ ਦੇ ਅੱਗੇ ਵਧਣ ਨਾਲ਼ ਜੋ ਕੁਝ ਜ਼ਾਹਿਰ ਹੋਇਆ ਉਸ ਦੀ ਇਤਿਹਾਸਿਕ ਅਤੇ ਫ਼ਲਸਫ਼ਾਨਾ ਅਹਿਮੀਅਤ ਕੀ ਹੈ?
ਸਰਕਾਰੀ ਅਤੇ ਗ਼ੈਰ-ਸਰਕਾਰੀ ਸਿੱਖ ਵਿਰੋਧੀ ਹਿੰਸਾ ਦੇ ਰੂਪ ਕਿਹੋ ਜਿਹੇ ਸਨ? 
ਸਿੱਖਾਂ ਅਤੇ ਹਿੰਦੁਸਤਾਨੀ ਹਕੂਮਤ ਦੇ ਕੰੰਮ ਕਰਨ ਦੇ ਤਰੀਕਿਆਂ ਵਿੱਚ ਬੁਨਿਆਦੀ ਫ਼ਰਕ ਕੀ ਸਨ?
ਖ਼ਾਲਿਸਤਾਨ ਦੀ ਲਹਿਰ ਨੇ ਸਿੱਖਾਂ ਦੇ ਭਵਿੱਖ ਨੂੰ ਕੀ ਦਿਸ਼ਾ ਦਿੱਤੀ?

 

spring 2026

Start Date: Fri 23 Jan 2026

Time: Friday 5 PM - 8 PM

Image description

Lecturer: Prabhsharandeep Singh

Prabhsharandeep Singh is a Sikh scholar whose research involves areas such Sikh Studies, Study of Religions, Religious Experience, Religion and Literature, Religion and Violence, Postcolonial Theory, Intellectual History, and Continental Philosophy. He has Masters in English (Punjabi University), Masters in Study of Religions (SOAS, University of London), DPhil cand. (University of Oxford). He writes poetry in Punjabi and English. He has recently published a collection of Punjabi poetry titled Des Nikala that has poems on the themes such as exile, memory, trauma, time, and language.