INDS 304: ਵਿਸਮਾਦੀ ਪੂੰਜੀ (Wondrous Capital)

Image description

ਸੰਸਾਰ ਅਰਥਚਾਰੇ ਬਗੈਰ ਨਹੀਂ ਚੱਲਦਾ। ਮੌਜੂਦਾ ਸੰਸਾਰ ਵਿੱਚ ਪੂੰਜੀਵਾਦ ਅਤੇ ਸਮਾਜਵਾਦ ਅਰਥਚਾਰੇ ਦੇ ਦੋ ਨੁਮਾਇੰਦਾ ਨਮੂਨੇ ਹਨ। ਪੂੰਜੀਵਾਦ ਅਤੇ ਸਮਾਜਵਾਦ ਗੰਭੀਰ ਅੰਦਰੂਨੀ ਸੰਕਟਾਂ ਦੇ ਸ਼ਿਕਾਰ ਹਨ। ਸਿਆਸੀ-ਆਰਥਿਕਤਾ ਦੇ ਇਹਨਾਂ ਨਮੂਨਿਆਂ ਅੰਦਰਲੇ ਸੰਕਟ ਮਨੁੱਖੀ ਜਾਤੀ ਦੇ ਸੰਕਟ ਹੋ ਨਿੱਬੜੇ ਹਨ। ਉਪਰੋਕਤ ਦੋਵਾਂ ਨਮੂਨਿਆਂ ਦੇ ਬਿਰਤਾਂਤਿਕ ਆਧਾਰ ਪੱਛਮੀ ਫ਼ਲਸਫ਼ੇ ਵਿੱਚ ਪਏ ਹਨ ਜਿਸ ਕਰਕੇ ਦੋਹਾਂ ਅੰਦਰਲੇ ਸੰਕਟਾਂ ਦੀ ਬੁਨਿਆਦ ਸਾਂਝੀ ਹੈ। ਮਨੁੱਖਜਾਤੀ ਨੂੰ ਕਿਸੇ ਤੀਜੇ ਬਦਲ ਦੀ ਲੋੜ ਹੈ। ਸਿਆਸੀ-ਆਰਥਿਕਤਾ ਦੇ ਨਵੇਂ ਬਦਲ ਖੋਜਣ ਲਈ ਪੱਛਮੀ ਫ਼ਲਸਫ਼ੇ ਦੀਆਂ ਹੱਦਬੰਦੀਆਂ ਤੋਂ ਬਾਹਰ ਵੇਖਣ ਦੀ ਲੋੜ ਹੈ। ਸਿੱਖੀ ਗ਼ੈਰ-ਪੱਛਮੀ ਜਗਤ ਵਿੱਚ ਪੈਦਾ ਹੋਇਆ ਅਹਿਮ ਵਰਤਾਰਾ ਹੈ। ਹੱਥਲੇ ਕੋਰਸ ਦਾ ਮਕਸਦ ਸਿਆਸੀ-ਆਰਥਿਕਤਾ ਦੇ ਬਦਲ ਦੇ ਸਿੱਖ ਆਧਾਰਾਂ ‘ਤੇ ਵਿਚਾਰ ਕਰਨਾ ਹੈ। ਸਿਆਸੀ-ਆਰਥਿਕਤਾ ਦੇ ਸਿੱਖ ਬਦਲ ਦੇ ਆਧਾਰਾਂ ਸਿੱਖ ਵਿਦਵਾਨ ਬਾਰੇ ਡਾ ਗੁਰਭਗਤ ਸਿੰਘ ਨੇ ਵਿਸਮਾਦੀ ਪੂੰਜੀ: ਪੰਜਾਬ ਅਤੇ ਪੰਜਾਬੀ ਦੀ ਮੌਲਿਕਤਾ ਨਾਂ ਦੀ ਅਹਿਮ ਕਿਤਾਬ ਲਿਖੀ ਹੈ। ਇਹ ਕਿਤਾਬ ਆਰਥਿਕਤਾ ਦੇ ਸਭਿਆਚਾਰਿਕ ਅਤੇ ਸਭਿਆਚਾਰ ਦੇ ਆਤਮਿਕ, ਧਾਰਮਿਕ, ਅਤੇ ਫ਼ਲਸਫ਼ਾਨਾ ਆਧਾਰਾਂ ਬਾਰੇ ਦੀਰਘ ਵਿਸ਼ਲੇਸ਼ਣ ਮੁਹੱਈਆ ਕਰਵਾਉਂਦੀ ਹੈ। ਵਿਸਮਾਦੀ ਪੂੰਜੀ ਫ਼ਲਸਫ਼ੇ ਅਤੇ ਆਲੋਚਨਾਤਮਿਕ ਚਿੰਤਨ ਨਾਲ਼ ਬਹੁਦਿਸ਼ਾਵੀ ਸੰਵਾਦ ਵਧਾਉਂਦੀ ਹੋਈ ਅੱਗੇ ਵਧਦੀ ਹੈ। ਕਿਤਾਬ ਨਾਲ਼ ਅਰਥਭਰਪੂਰ ਸੰਵਾਦ ਰਚਾਉਣ ਲਈ ਇਸ ਦੇ ਚਿੰਤਨੀ ਪਸਾਰਾਂ ਨਾਲ਼ ਵਾਬਸਤਾ ਹੋਣਾ ਜ਼ਰੂਰੀ ਹੈ। ਇਸ ਕੋਰਸ ਵਿੱਚ ਵਿਸਮਾਦੀ ਪੂੰਜੀ ਸਾਂਝੇ ਰੂਪ ਵਿੱਚ ਪੜ੍ਹੀ ਜਾਵੇਗੀ। ਕਿਤਾਬ ਪੜ੍ਹਦਿਆਂ ਇਸ ਵਿੱਚ ਆਏ ਫ਼ਲਸਫ਼ੇ ਅਤੇ ਚਿੰਤਨ ਦੇ ਹਵਾਲਿਆਂ ਦੀ ਬੁਨਿਆਦੀ ਪਰਿਭਾਸ਼ਾ, ਉਹਨਾਂ ਦੇ ਸਿਧਾਂਤਿਕ ਪਿਛੋਕੜ, ਅਤੇ ਹਥਲੇ ਸੰਦਰਭ ਬਾਰੇ ਵਿਸਥਾਰ ਵਿੱਚ ਵਿਚਾਰ ਕੀਤੀ ਜਾਵੇਗੀ। ਕੋਰਸ ਦੀਆਂ ਕੁੱਲ ਪੰਦਰਾਂ ਬੈਠਕਾਂ ਹੋਣਗੀਆਂ। ਪਹਿਲੀ ਅਤੇ ਅੰਤਲੀ ਬੈਠਕ ਜਾਣ-ਪਛਾਣ ਅਤੇ ਸਾਰ ਬਾਰੇ ਹੋਣਗੀਆਂ। ਬਾਕੀ ਦੀਆਂ ਤੇਰਾਂ ਬੈਠਕਾਂ ਵਿੱਚ ਕਿਤਾਬ ਦੇ ਤੇਰਾਂ ਕਾਂਡਾਂ ਨੂੰ ਪੜ੍ਹ ਕੇ ਉਨ੍ਹਾਂ ‘ਤੇ ਵਿਚਾਰ ਕੀਤੀ ਜਾਵੇਗੀ। ਕੋਰਸ ਪੰਜਾਬੀ ਵਿੱਚ ਹੋਵੇਗਾ ਪਰ ਬਹੁਤੀ ਪੜ੍ਹਨ-ਸਮੱਗਰੀ ਅੰਗਰੇਜ਼ੀ ਵਿੱਚ ਹੋਵੇਗੀ।

Wondrous Capital

The world cannot function without an economy. Capitalism and socialism are the two representative models of economy in the present world. Capitalism and socialism are victims of serious internal crises. The crises within these models of political economy have become crises of the human kind. The discursive foundation of both the above models lie in Western philosophy, due to which the basis of the internal crises of both is common. Humanity needs a third alternative. To explore alrternative models of political economy, it is necessary to look beyond the limitations of Western philosophy. Sikhi is an important phenomenon that has emerged in the non-Western world. The purpose of this course is to consider the Sikh bases of an alternative to the current models of political economy.

Sikh scholar Dr. Gurbhagat Singh has written an important book titled Vismadi Poonji: Punjab atey Punjabi Di Maulikta (Wonderous Capital: Originality of Punjab and Punjabi). This book provides a profound analysis of the cultural, spiritual, religious, and philosophical foundations of political economy. Wonderous Capital advances by fostering a multi-directional dialogue with philosophy and critical theory. To engage meaningfully with the book, it is essential to engage with its philosophical bases.

In this course, we’ll have a reading of Wonderous Capital together. While reading the book, the basic definitions of the philosophical and intellectual references in it, their theoretical background, and the context will be discussed in detail. 

There will be a total of fifteen sessions of the course. The first and last sessions will be about the introduction and summary. In the remaining thirteen sessions, thirteen chapters of the book will be read and discussed. The course will be in Punjabi but most of the reading material will be in English.

Image description

Lecturer: Prabhsharandeep Singh

Prabhsharandeep Singh is a Sikh scholar whose research involves areas such Sikh Studies, Study of Religions, Religious Experience, Religion and Literature, Religion and Violence, Postcolonial Theory, Intellectual History, and Continental Philosophy. He has Masters in English (Punjabi University), Masters in Study of Religions (SOAS, University of London), DPhil cand. (University of Oxford). He writes poetry in Punjabi and English. He has recently published a collection of Punjabi poetry titled Des Nikala that has poems on the themes such as exile, memory, trauma, time, and language.